ਅੰਧਵਿਸ਼ਵਾਸ ਦੇ ਚੱਕਰ 'ਚ ਪਏ ਪਰਿਵਾਰ ਨਾਲ ਹੋਇਆ ਵੱਡਾ ਕਾਂਡ, ਉਹ ਹੋਇਆ ਜੋ ਸੋਚਿਆ ਨਾ ਸੀ

Sunday, Dec 01, 2024 - 02:26 PM (IST)

ਅੰਧਵਿਸ਼ਵਾਸ ਦੇ ਚੱਕਰ 'ਚ ਪਏ ਪਰਿਵਾਰ ਨਾਲ ਹੋਇਆ ਵੱਡਾ ਕਾਂਡ, ਉਹ ਹੋਇਆ ਜੋ ਸੋਚਿਆ ਨਾ ਸੀ

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਕਸਬੇ 'ਚੋਂ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਠੱਗ ਇੱਕ ਪਰਿਵਾਰ ਨੂੰ ਗੁੰਮਰਾਹ ਕਰਕੇ ਹਜ਼ਾਰਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਧੋਖਾਧੜੀ ਕਰਨ 'ਚ ਦੋ ਪੁਰਸ਼ ਅਤੇ ਇਕ ਔਰਤ ਸ਼ਾਮਲ ਹੈ। ਸੂਚਨਾ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਠੱਗਾਂ ਬਾਰੇ ਕੋਈ ਸੁਰਾਗ ਮਿਲ ਸਕੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ

ਘਟਨਾ ਸਬੰਧੀ ਪਰਿਵਾਰਕ ਮੈਂਬਰ ਪਰਮਜੀਤ ਕੌਰ ਅਤੇ ਉਸ ਦੀ ਕੁੜੀ ਸ਼ਬਨਮਜੀਤ ਕੌਰ ਨੇ ਦੱਸਿਆ ਕਿ ਉਹ ਸਾਰੇ ਘਰ ਵਿੱਚ ਸਨ ਅਤੇ ਉਸ ਦਾ ਪਿਤਾ ਹਰਦੇਵ ਸਿੰਘ ਦੀ ਸਿਹਤ ਖਰਾਬ ਹੋਣ ਕਾਰਨ ਵਿਹੜੇ ਵਿੱਚ ਪਿਆ ਸੀ। ਫਿਰ ਇੱਕ ਵਿਅਕਤੀ ਉਸਦੇ ਘਰ ਆਇਆ ਅਤੇ ਉਸਦੀ ਮਾਂ ਨੂੰ ਪੁੱਛਣ ਲੱਗਾ ਕਿ ਇਸ ਇਲਾਕੇ ਵਿੱਚ ਸ਼ਿਵ ਮੰਦਰ ਕਿੱਥੇ ਹੈ। ਉਸ ਦੀ ਮਾਂ ਨੇ ਕਿਹਾ ਕਿ ਉਹ ਨਹੀਂ ਜਾਣਦੀ, ਫਿਰ ਉਹ ਅੱਗੇ ਵਧ ਗਿਆ। ਕੁਝ ਦੇਰ ਬਾਅਦ ਇੱਕ ਔਰਤ ਅਤੇ ਇੱਕ ਆਦਮੀ ਉਸਦੇ ਘਰ ਆਏ ਅਤੇ ਪੁੱਛਣ ਲੱਗੇ ਕਿ ਬਾਬਾ ਜੀ ਕੀ ਪੁੱਛ ਰਹੇ ਹਨ। ਫਿਰ ਉਸਦੀ ਮਾਂ ਨੇ ਕਿਹਾ ਕਿ ਉਹ ਸ਼ਿਵ ਮੰਦਰ ਬਾਰੇ ਪੁੱਛ ਰਿਹਾ ਹੈ। ਇਸ ਦੌਰਾਨ ਦੋਵਾਂ ਨੇ ਕਿਹਾ ਕਿ ਉਹ ਬਹੁਤ ਉੱਨਤ ਬਾਬਾ ਹੈ। ਉਸ ਕੋਲ ਬਹੁਤ ਗਿਆਨ ਹੈ, ਬਾਬਾ ਤੇਰੇ ਪਤੀ ਨੂੰ ਠੀਕ ਕਰ ਦੇਣਗੇ।

PunjabKesari

ਇਹ ਵੀ ਪੜ੍ਹੋ-  ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ

ਗੱਲਾਂ ਕਰਦਿਆਂ ਹੀ ਬਾਬਾ ਉਸ ਦੇ ਪਤੀ ਨੂੰ ਅੰਦਰ ਕਮਰੇ 'ਚ ਲੈ ਗਿਆ ਅਤੇ ਉਸ ਦੀ ਪਤਨੀ ਨੂੰ ਕਹਿਣ ਲੱਗਾ ਕਿ ਜਿੰਨੇ ਵੀ ਗਹਿਣੇ ਅਤੇ ਪੈਸੇ ਹਨ ਉਸ ਨੂੰ ਦਿਓ ਮੈਂ ਦੋਗੁਣੇ ਕਰ ਦੇਵਾਂਗਾ। ਅੰਧਵਿਸ਼ਵਾਸ ਕਾਰਨ ਉਨ੍ਹਾਂ ਨੇ ਗਹਿਣੇ ਅਤੇ ਪੈਸੇ ਲੈ ਕੇ ਬਾਬਾ ਨੂੰ ਦੇ ਦਿੱਤੇ ਅਤੇ ਬਾਬੇ ਨੇ ਬੜੀ ਚਲਾਕੀ ਨਾਲ ਉਹ ਸਾਰਾ ਪੈਸਾ ਅਤੇ ਗਹਿਣੇ ਇੱਕ ਗੁੱਥੀ 'ਚ ਪਾ ਦਿੱਤੇ ਅਤੇ ਬੜੀ ਚਲਾਕੀ ਨਾਲ ਗੁੱਥੀ ਬਦਲ ਦਿੱਤੀ। ਜਿਸ ਤੋਂ ਬਾਅਦ ਬਾਬਾ ਨੇ ਇਕ ਗੁੱਥੀ ਬੰਡਲ ਉਨ੍ਹਾਂ ਨੂੰ ਸੌਂਪ ਕੇ ਘਰ ਦੇ ਮੰਦਰ ਵਿਚ ਰੱਖਣ ਲਈ ਕਿਹਾ। ਇਸ ਦੌਰਾਨ ਉਸ ਦੀ ਮਾਂ ਨੇ ਗੁੱਥੀ ਲੈ ਕੇ ਅੰਦਰ ਚਲੀ ਗਈ ਅਤੇ ਬਾਬੇ ਦੇ ਨਾਲ ਮੌਜੂਦ ਔਰਤ ਅਤੇ ਵਿਅਕਤੀ ਘਰੋਂ ਚਲੇ ਗਏ।

ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨਾਲ ਦੋ ਕਰੋੜ ਦੀ ਠੱਗੀ

PunjabKesari

ਇਸ ਦੌਰਾਨ ਜਦੋਂ ਪਰਮਜੀਤ ਦੀ ਧੀ ਨੇ ਗੁੱਥੀ ਨੂੰ ਦੇਖਿਆ ਤਾਂ ਉਸ ਨੇ ਕਿਹਾ ਜੋ ਗੁੱਥੀ ਬਾਬੇ ਨੂੰ ਦਿੱਤੀ ਸੀ, ਉਹ ਗੁੱਥੀ ਇਸ ਨਾਲੋਂ ਬਹੁਤ ਵੱਡੀ ਸੀ ਪਰ ਜੋ ਬਾਬੇ ਨੇ ਉਸ ਨੂੰ ਦਿੱਤੀ ਹੈ ਉਹ ਕਾਫ਼ੀ ਛੋਟੀ ਹੈ। ਫਿਰ ਜਦੋਂ ਦੇਖਿਆ ਤਾਂ ਗੁੱਥੀ ਖਾਲੀ ਸੀ ਅਤੇ ਜਦੋਂ ਕਮਰੇ 'ਚੋਂ ਬਾਹਰ ਆ ਕੇ ਵੇਖਿਆ ਤਾਂ ਸਾਰੇ ਉਥੋਂ ਭੱਜ ਚੁੱਕੇ ਸਨ। ਫਿਰ ਉਨ੍ਹਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News