ਪੰਜਾਬ ਦੇ ਇਸ ਇਲਾਕੇ 'ਚ ਫ਼ੈਲਿਆ ਜਾਨਲੇਵਾ ਬਿਮਾਰੀ ਦਾ ਕਹਿਰ, ਪਤਾ ਲੱਗਣ ਤੱਕ ਹੋ ਜਾਂਦੀ ਹੈ 'ਬਹੁਤ ਦੇਰ'

Saturday, Dec 21, 2024 - 04:35 AM (IST)

ਪੰਜਾਬ ਦੇ ਇਸ ਇਲਾਕੇ 'ਚ ਫ਼ੈਲਿਆ ਜਾਨਲੇਵਾ ਬਿਮਾਰੀ ਦਾ ਕਹਿਰ, ਪਤਾ ਲੱਗਣ ਤੱਕ ਹੋ ਜਾਂਦੀ ਹੈ 'ਬਹੁਤ ਦੇਰ'

ਬਠਿੰਡਾ (ਵਰਮਾ)- ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਕੈਂਸਰ ਦੇ ਮਾਮਲਿਆਂ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਇਨ੍ਹਾਂ ਪਿੰਡਾਂ ਵਿਚ ਹਰ ਘਰ ਵਿਚ ਕੋਈ ਨਾ ਕੋਈ ਵਿਅਕਤੀ ਇਸ ਘਾਤਕ ਬੀਮਾਰੀ ਨਾਲ ਜੂਝ ਰਿਹਾ ਹੈ। ਪਿੰਡ ਵਾਸੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਸਦਾ ਮੁੱਖ ਕਾਰਨ ਪ੍ਰਦੂਸ਼ਿਤ ਪਾਣੀ ਅਤੇ ਵਾਤਾਵਰਣ ਸੰਤੁਲਨ ਦੀ ਕਮੀ ਹੈ।

ਕੈਂਸਰ ਇਕ ਖਤਰਨਾਕ ਬੀਮਾਰੀ ਹੈ ਅਤੇ ਇਸ ਤੋਂ ਪੀੜਤ ਮਰੀਜ਼ ਸ਼ਾਇਦ ਹੀ ਆਪਣੀ ਜਾਨ ਬਚਾ ਸਕਦਾ ਹੈ। ਡਬਲਯੂ.ਐੱਚ.ਓ. ਦੇ ਅਨੁਸਾਰ ਹਰ ਸਾਲ 1 ਕਰੋੜ 90 ਲੱਖ ਲੋਕ ਕੈਂਸਰ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਦੀ ਮੌਤ ਹੋ ਜਾਂਦੀ ਹੈ। ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ’ਚ ਕੈਂਸਰ ਦੇ ਸਭ ਤੋਂ ਵੱਧ ਮਰੀਜ਼ ਹਨ। ਕੈਂਸਰ ਕਈ ਪੜਾਵਾਂ ਵਿਚ ਫੈਲਦਾ ਹੈ ਅਤੇ ਜਦੋਂ ਤਕ ਇਸ ਬੀਮਾਰੀ ਦਾ ਆਖਰੀ ਪੜਾਅ ’ਤੇ ਪਤਾ ਲੱਗਦਾ ਹੈ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਕੈਂਸਰ ਮਾਹਿਰ ਡਾਕਟਰ ਅਨੁਜ ਦਾ ਕਹਿਣਾ ਹੈ ਕਿ ਦੁਨੀਆ ਵਿਚ ਸਭ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਫੇਫੜਿਆਂ ਦਾ ਕੈਂਸਰ ਪਾਇਆ ਗਿਆ ਹੈ। ਸਿਗਰਟਨੋਸ਼ੀ, ਵਾਤਾਵਰਣ, ਧਰਤੀ ਹੇਠਲੇ ਪਾਣੀ, ਕੀਟਨਾਸ਼ਕਾਂ ਕਾਰਨ ਇਹ ਕੈਂਸਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫੇਫੜਿਆਂ ਦਾ ਕੈਂਸਰ ਮਰਦਾਂ ਵਿਚ ਵਧੇਰੇ ਆਮ ਹੁੰਦਾ ਹੈ ਅਤੇ ਘਾਤਕ ਹੁੰਦਾ ਹੈ। ਜੇਕਰ ਸਮੇਂ ਸਿਰ ਜਾਂਚ ਨਾ ਕੀਤੀ ਜਾਵੇ ਤਾਂ ਇਹ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ।

ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਦਹਿਲ ਗਿਆ ਪੰਜਾਬ, ਸਾਬਕਾ ਇੰਸਪੈਕਟਰ ਦਾ ਗੋਲ਼ੀਆਂ ਮਾਰ ਕੇ ਕੀਤਾ ਕ/ਤਲ

ਜ਼ਹਿਰੀਲਾ ਪਾਣੀ ਬਣਿਆ ਮੌਤ ਦਾ ਕਾਰਨ
ਬਠਿੰਡਾ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਜ਼ਮੀਨ ਦੇ ਪਾਣੀ ਦੀ ਗੁਣਵੱਤਾ ਬਹੁਤ ਖਰਾਬ ਹੋ ਚੁੱਕੀ ਹੈ। ਮਾਹਿਰਾਂ ਦੇ ਅਨੁਸਾਰ, ਜੋ ਪਾਣੀ ਉਪਲਬਧ ਹੈ, ਉਹ ਭਾਰੀ ਧਾਤਾਂ ਅਤੇ ਜ਼ਹਿਰੀਲੇ ਰਸਾਇਣਾਂ ਨਾਲ ਭਰਪੂਰ ਹੈ। ਪਾਣੀ ’ਚ ਮਿਲੇ ਆਰਸੇਨਿਕ, ਯੂਰੇਨਿਅਮ ਅਤੇ ਹੋਰ ਖਤਰਨਾਕ ਪਦਾਰਥ ਕੈਂਸਰ ਦੇ ਮੁੱਖ ਕਾਰਨ ਬਣ ਰਹੇ ਹਨ।

ਖੇਤੀਬਾੜੀ ’ਚ ਰਸਾਇਣਾਂ ਦੀ ਵਧਦੀ ਵਰਤੋਂ
ਖੇਤੀਬਾੜੀ ’ਚ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਬੇਹਿਸਾਬ ਵਰਤੋਂ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੀ ਹੈ। ਇਹ ਰਸਾਇਣ ਨਾ ਸਿਰਫ ਫਸਲਾਂ ਨੂੰ ਪਰ ਮਿੱਟੀ ਅਤੇ ਜ਼ਮੀਨ ਦੇ ਪਾਣੀ ਨੂੰ ਵੀ ਦੂਸ਼ਿਤ ਬਣਾ ਰਹੇ ਹਨ।

ਸਿਹਤ ਸੇਵਾਵਾਂ ਦੀ ਘਾਟ
ਪਿੰਡਾਂ ਵਿਚ ਸਿਹਤ ਸੇਵਾਵਾਂ ਦੀ ਭਾਰੀ ਕਮੀ ਹੈ। ਇਕ ਕੈਂਸਰ ਮਰੀਜ਼ ਨੇ ਦੱਸਿਆ, ‘‘ਡਾਕਟਰ ਤਕ ਪਹੁੰਚਣ ਲਈ ਸਾਨੂੰ 50 ਕਿਲੋਮੀਟਰ ਦਾ ਸਫਰ ਕਰਨਾ ਪੈਂਦਾ ਹੈ। ਜ਼ਿਆਦਾਤਰ ਮਰੀਜ਼ ਸਮੇਂ ’ਤੇ ਇਲਾਜ ਨਾ ਮਿਲਣ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ।’’

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ

ਸਰਕਾਰ ਅਤੇ ਸਮਾਜ ਦੀ ਭੂਮਿਕਾ
ਹਾਲਾਂਕਿ ਸਰਕਾਰ ਨੇ ਕੁਝ ਪਿੰਡਾਂ ਵਿਚ ਆਰ.ਓ. ਪਲਾਂਟ ਅਤੇ ਸਾਫ ਪਾਣੀ ਦੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਪਰ ਇਨ੍ਹਾਂ ਦਾ ਪ੍ਰਭਾਵ ਸੀਮਿਤ ਹੈ। ਸਥਾਨਕ ਐੱਨ.ਜੀ.ਓ. ਅਤੇ ਸਮਾਜਸੇਵੀ ਪ੍ਰਦੂਸ਼ਣ ਰੋਕਣ ਅਤੇ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ ਪਰ ਇਹ ਸਮੱਸਿਆ ਜ਼ਮੀਨੀ ਪੱਧਰ ’ਤੇ ਵੱਡੇ ਯਤਨਾਂ ਦੀ ਮੰਗ ਕਰਦੀ ਹੈ।

ਪਿੰਡ ਵਾਸੀ ਸਰਕਾਰ ਅਤੇ ਸਬੰਧਤ ਵਿਭਾਗਾਂ ਤੋਂ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਕ ਬਜ਼ੁਰਗ ਕਿਸਾਨ ਨੇ ਕਿਹਾ, ‘‘ਅਸੀਂ ਖੇਤੀ ਕਰਦੇ ਹਾਂ ਪਰ ਇਹ ਸਾਡੇ ਲਈ ਮੌਤ ਦਾ ਕਾਰਨ ਬਣ ਰਹੀ ਹੈ। ਸਾਨੂੰ ਸਾਫ ਪਾਣੀ ਅਤੇ ਸਿਹਤ ਸੇਵਾਵਾਂ ਦੀ ਲੋੜ ਹੈ।’’ ਬਠਿੰਡਾ ਦੇ ਪਿੰਡਾਂ ’ਚ ਫੈਲਦਾ ਕੈਂਸਰ ਸਿਰਫ ਸਿਹਤ ਸੰਕਟ ਨਹੀਂ ਹੈ, ਸਗੋਂ ਇਹ ਵਾਤਾਵਰਣ ਅਤੇ ਮਨੁੱਖੀ ਲਾਪ੍ਰਵਾਹੀ ਦਾ ਨਤੀਜਾ ਹੈ। ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਸਦਾ ਮੁਕਾਬਲਾ ਕਰਨਾ ਪਵੇਗਾ।

ਹੱਲ ਦੇ ਰਾਹ
* ਸੁਰੱਖਿਅਤ ਪਾਣੀ : ਹਰ ਪਿੰਡ ’ਚ ਆਰ.ਓ. ਪਲਾਂਟ ਅਤੇ ਪਾਣੀ ਸ਼ੁੱਧੀਕਰਨ ਪ੍ਰਣਾਲੀ ਲਗਾਈ ਜਾਵੇ। 
* ਜੈਵਿਕ ਖੇਤੀ : ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਥਾਂ ਜੈਵਿਕ ਖੇਤੀ ਨੂੰ ਪ੍ਰੋਤਸਾਹਨ ਦਿੱਤਾ ਜਾਵੇ। 
* ਸਿਹਤ ਸੇਵਾਵਾਂ : ਪਿੰਡਾਂ ’ਚ ਕੈਂਸਰ ਦੀ ਜਾਂਚ ਅਤੇ ਇਲਾਜ ਲਈ ਮੋਬਾਈਲ ਕਲੀਨਿਕ ਅਤੇ ਮਾਹਿਰ ਡਾਕਟਰਾਂ ਦੀ ਟੀਮ ਭੇਜੀ ਜਾਵੇ।
* ਜਨ ਜਾਗਰੂਕਤਾ : ਲੋਕਾਂ ਨੂੰ ਵਾਤਾਵਰਣ ਸੁਰੱਖਿਆ ਅਤੇ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News