ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਕਾਰਨ 9 ਦੀ ਮੌਤ, 176 ਨਵੇਂ ਮਾਮਲੇ

Wednesday, Apr 28, 2021 - 10:45 PM (IST)

ਸੰਗਰੂਰ, (ਕਾਂਸਲ,ਬੇਦੀ,ਰਿਖੀ)- ਕੋਰੋਨਾ ਦਾ ਕਹਿਰ ਜ਼ਿਲ੍ਹਾ ਸੰਗਰੂਰ ’ਚ ਲਗਾਤਾਰ ਵਧ ਰਿਹਾ ਹੈ, ਪਿਛਲੇ 24 ਘੰਟਿਆਂ ਵਿਚ ਜ਼ਿਲ੍ਹੇ ਵਿਚ ਰਿਕਾਰਡ 9 ਮੌਤਾਂ ਹੋਈਆਂ ਤੇ 176 ਨਵੇਂ ਮਾਮਲੇ ਸਾਹਮਣੇ ਆਏ। ਜਾਣਕਾਰੀ ਮੁਤਾਬਿਕ ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਵਿਚ ਅਮਰਗੜ੍ਹ ਦੇ 55 ਸਾਲਾ ਵਿਅਕਤੀ, ਮਾਲੇਰਕੋਟਲਾ ਦੇ 91 ਵਰ੍ਹਿਆਂ ਦੇ ਬਜ਼ੁਰਗ, ਕੋਹਰੀਆਂ ਦੀ 55 ਸਾਲਾ ਮਹਿਲਾ, ਸੁਨਾਮ ਦੇ 55 ਸਾਲਾ ਵਿਅਕਤੀ, ਸੰਗਰੂਰ ਦੀ 75 ਤੇ 60 ਸਾਲਾ ਮਹਿਲਾਵਾਂ, ਫਤਹਿਗੜ੍ਹ ਪੰਜਗਰਾਈਂ ਦਾ 71ਵਰ੍ਹਿਆਂ ਦਾ ਬਜ਼ੁਰਗ, ਅਮਰਗੜ੍ਹ ਦੀ 58 ਸਾਲਾ ਮਹਿਲਾ,ਕੋਹਰੀਆਂ ਦੀ 65 ਵਰ੍ਹਿਆਂ ਦੀ ਮਹਿਲਾ ਸ਼ਾਮਿਲ ਹੈ।

ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 176 ਨਵੇਂ ਮਾਮਲੇ ਵੀ ਸਾਹਮਣੇ ਆਏ ਨੇ ਜਿਨ੍ਹਾਂ ’ਚੋਂ ਸੰਗਰੂਰ ਸ਼ਹਿਰ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ।

ਰਾਹਤ ਦੀ ਗੱਲ ਇਹ ਵੀ ਰਹੀ ਕਿ ਜ਼ਿਲ੍ਹੇ ’ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਨੇ ਵੀ ਰਿਕਾਰਡ ਬਣਾਇਆ ਹੈ, 24 ਘੰਟਿਆਂ ਵਿਚ 196 ਮਰੀਜ਼ਾਂ ਨੂੰ ਠੀਕ ਹੋਣ ਪਿੱਛੋਂ ਛੁੱਟੀ ਦੇ ਦਿਤੀ ਗਈ। ਜ਼ਿਲ੍ਹੇ ’ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 8226 ਹੈ ਅਤੇ ਕੁੱਲ ਠੀਕ ਹੋਣ ਵਾਲਿਆਂ ਦੀ ਗਿਣਤੀ 6629 ਹੈ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 316 ਮੌਤਾਂ ਹੋ ਚੁੱਕੀਆਂ ਹਨ ਅਤੇ ਅਜੇ ਵੀ ਕੁੱਲ 1216 ਪਾਜ਼ੇਟਿਵ ਕੇਸ ਐਕਟਿਵ ਚੱਲ ਰਹੇ ਹਨ।

ਕੁੱਲ ਕੇਸ 8226

ਐਕਟਿਵ 1281

ਠੀਕ ਹੋਏ 6629

ਮੌਤਾਂ       316


Bharat Thapa

Content Editor

Related News