ਜ਼ਿਲ੍ਹਾ ਜਲੰਧਰ 'ਚ 'ਕੋਰੋਨਾ' ਦੇ 8 ਨਵੇਂ ਕੇਸ, 439 ਰਿਪੋਰਟਾਂ ਨੈਗੇਟਿਵ

Monday, Jul 13, 2020 - 02:49 PM (IST)

ਜ਼ਿਲ੍ਹਾ ਜਲੰਧਰ 'ਚ 'ਕੋਰੋਨਾ' ਦੇ 8 ਨਵੇਂ ਕੇਸ, 439 ਰਿਪੋਰਟਾਂ ਨੈਗੇਟਿਵ

ਜਲੰਧਰ (ਰੱਤਾ) : ਜ਼ਿਲ੍ਹਾ ਜਲੰਧਰ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਲਏ ਹਨ। ਅੱਜ ਜ਼ਿਲ੍ਹਾ ਜਲੰਧਰ 'ਚ 8 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਦੱਸ ਦਈਏ ਕਿ ਜ਼ਿਲ੍ਹਾ ਜਲੰਧਰ 'ਚ ਹੁਣ ਤੱਕ ਕੋਰੋਨਾ ਦੇ 1225 ਕੇਸਾਂ ਦੀ ਪੁਸ਼ਟੀ ਹੋ ਗਈ ਜਦੋਂ 27 ਲੋਕਾਂ ਦੀ ਮੌਤ ਵੀ ਹੋ ਗਈ ਹੈ। ਜ਼ਿਲ੍ਹੇ 'ਚ 599 ਐਕਟਿਵ ਕੇਸ ਹਨ ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕਿ 729 ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ 439 ਲੋਕਾਂ ਦੀ ਰਿਪੋਰਟ ਅੱਜ ਜ਼ਿਲ੍ਹੇ 'ਚ ਨੈਗੇਟਿਵ ਆਈ ਹੈ। 

ਐਤਵਾਰ ਨੂੰ 529 ਰਿਪੋਰਟਾਂ ਨੈਗੇਟਿਵ ਅਤੇ 16 ਹੋਰ ਘਰਾਂ ਨੂੰ ਪਰਤੇ 
ਜ਼ਿਲ੍ਹਾ ਪਬਲਿਕ ਰਿਲੇਸ਼ਨ ਅਧਿਕਾਰੀ ਵਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਸੂਚੀ ਮੁਤਾਬਕ ਐਤਵਾਰ ਨੂੰ 529 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਰੋਗੀਆਂ 'ਚੋਂ 16 ਹੋਰ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਸਿਹਤ ਮਹਿਕਮੇ ਨੇ 242 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ ਜਦੋਂ ਕਿ ਮਹਿਕਮੇ ਨੂੰ ਹੁਣ ਵੀ 662 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ 'ਚ ਕੋਰੋਨਾ ਦਾ ਵੱਡਾ ਧਮਾਕਾ, ਲਗਾਤਾਰ ਬੇਕਾਬੂ ਹੋ ਰਹੇ ਹਾਲਾਤ

ਕੁਲ ਸੈਂਪਲ 28963

ਨੈਗੇਟਿਵ ਆਏ 26814
ਪਾਜ਼ੇਟਿਵ ਆਏ 1217
ਡਿਸਚਾਰਜ ਹੋਏ ਰੋਗੀ 729
ਮੌਤਾਂ 27
ਐਕਟਿਵ ਕੇਸ 461

ਡੀ. ਸੀ. ਨੇ ਜ਼ਿਲ੍ਹੇ ਦੇ 16 ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਕੀਤਾ ਐਲਾਨ
ਕੋਰੋਨਾ ਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਜ਼ਿਲ੍ਹੇ ਵਿਚ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਕੰਟੇਨਮੈਂਟ ਜ਼ੋਨਾਂ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਨਵੀਂ ਸੂਚੀ ਜਾਰੀ ਕਰਨ ਦੇ ਨਾਲ-ਨਾਲ ਉਨ੍ਹਾਂ ਜ਼ੋਨਾਂ ਵਿਚ ਜ਼ਿਆਦਾ ਸਖ਼ਤੀ ਵਰਤਣ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਇਨ੍ਹਾਂ ਜ਼ੋਨਾਂ 'ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਪੂਰੀ ਤਰ੍ਹਾਂ ਸੀਲ ਰਹਿਣਗੇ ਅਤੇ ਸਮੇਂ-ਸਮੇਂ 'ਤੇ ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਇਸ ਸੂਚੀ ਵਿਚ ਤਬਦੀਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ੋਨਾਂ 'ਚ ਸਿਹਤ ਮਹਿਕਮੇ ਦਾ ਇਕ ਅਧਕਾਰੀ, 1 ਪੁਲਸ ਅਧਿਕਾਰੀ ਅਤੇ 1 ਡਾਕਟਰ ਵੀ ਡਿਊਟੀ 'ਤੇ ਤਾਇਨਾਤ ਰਹਿਣਗੇ, ਜੋ ਰੋਜ਼ਾਨਾ 3-3 ਵਾਰ ਇਨ੍ਹਾਂ ਇਲਾਕਿਆਂ ਦੀ ਜਾਂਚ ਕਰਨਗੇ।

ਇਹ ਵੀ ਪੜ੍ਹੋ : ਹਰਿਆਣੇ ਦੀ ਤਰਜ਼ 'ਤੇ ਪੰਜਾਬੀਆਂ ਨੂੰ ਨੌਕਰੀਆਂ 'ਚ 'ਕੋਟਾ' ਦੇਣ ਤੋਂ ਕੈਪਟਨ ਨੇ ਕੀਤੀ ਕੋਰੀ ਨਾਂਹ

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 7900 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1111, ਲੁਧਿਆਣਾ 'ਚ 1376, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1217, ਸੰਗਰੂਰ 'ਚ 641 ਕੇਸ, ਪਟਿਆਲਾ 'ਚ 634, ਮੋਹਾਲੀ 'ਚ 391, ਗੁਰਦਾਸਪੁਰ 'ਚ 297 ਕੇਸ, ਪਠਾਨਕੋਟ 'ਚ 246, ਤਰਨਤਾਰਨ 218,  ਹੁਸ਼ਿਆਰਪੁਰ 'ਚ 200, ਨਵਾਂਸ਼ਹਿਰ 'ਚ 214, ਮੁਕਤਸਰ 146, ਫਤਿਹਗੜ੍ਹ ਸਾਹਿਬ 'ਚ 146, ਰੋਪੜ 'ਚ 128, ਮੋਗਾ 'ਚ 143, ਫਰੀਦਕੋਟ 153, ਕਪੂਰਥਲਾ 128, ਫਿਰੋਜ਼ਪੁਰ 'ਚ 157, ਫਾਜ਼ਿਲਕਾ 105, ਬਠਿੰਡਾ 'ਚ 141, ਬਰਨਾਲਾ 'ਚ 74, ਮਾਨਸਾ 'ਚ 63 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 5375 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2300 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 204 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Anuradha

Content Editor

Related News