ਪੰਜਾਬ ''ਚ ਮੰਗਲਵਾਰ ਨੂੰ ਕੋਰੋਨਾ ਦੇ 7601 ਨਵੇਂ ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ

Tuesday, May 04, 2021 - 09:57 PM (IST)

ਪੰਜਾਬ ''ਚ ਮੰਗਲਵਾਰ ਨੂੰ ਕੋਰੋਨਾ ਦੇ 7601 ਨਵੇਂ ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ

ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਮੰਗਲਵਾਰ ਨੂੰ 173 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 7601 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9645 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 3,99,556 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,27,976 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 61,935 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।  

ਇਹ ਵੀ ਪੜ੍ਹੋ- ਮੋਗਾ 'ਚ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਧੀ ਦੀ ਹੋਈ ਮੌਤ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1347, ਜਲੰਧਰ 733, ਐੱਸ. ਏ. ਐੱਸ. ਨਗਰ 847, ਪਟਿਆਲਾ 640, ਅੰਮ੍ਰਿਤਸਰ 674, ਹੁਸ਼ਿਆਰਪੁਰ 186, ਬਠਿੰਡਾ 803, ਗੁਰਦਾਸਪੁਰ 192, ਕਪੂਰਥਲਾ 101, ਐੱਸ. ਬੀ. ਐੱਸ. ਨਗਰ 77, ਪਠਾਨਕੋਟ 284, ਸੰਗਰੂਰ 209, ਫਿਰੋਜ਼ਪੁਰ 103, ਰੋਪੜ 71, ਫਰੀਦਕੋਟ 189, ਫਾਜ਼ਿਲਕਾ 243, ਸ੍ਰੀ ਮੁਕਤਸਰ ਸਾਹਿਬ 429, ਫਤਿਹਗੜ੍ਹ ਸਾਹਿਬ 98, ਤਰਨਤਾਰਨ 74, ਮੋਗਾ 194, ਮਾਨਸਾ 85 ਅਤੇ ਬਰਨਾਲਾ 'ਚ 22 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- ਨਵੀਆਂ ਗਾਈਡਲਾਈਨਜ਼ ਤੋਂ ਦੁਖੀ ਦੁਕਾਨਦਾਰ, ਧਰਨਾ ਲਗਾ ਕੀਤੀ ਇਹ ਮੰਗ

ਉੱਥੇ ਹੀ ਸੂਬੇ 'ਚ ਅੱਜ 173 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 16, ਬਰਨਾਲਾ 3, ਬਠਿੰਡਾ 20, ਫਰੀਦਕੋਟ 6, ਫਾਜ਼ਿਲਕਾ 10, ਫਿਰੋਜ਼ਪੁਰ 6, ਫਤਿਹਗੜ੍ਹ ਸਾਹਿਬ 2, ਗੁਰਦਾਸਪੁਰ 5, ਹੁਸ਼ਿਆਰਪੁਰ 6, ਜਲੰਧਰ 8, ਲੁਧਿਆਣਾ 20, ਕਪੂਰਥਲਾ 4, ਮਾਨਸਾ 2, ਮੋਗਾ 3, ਐੱਸ.ਏ.ਐੱਸ ਨਗਰ 12, ਸ੍ਰੀ ਮੁਕਤਸਰ ਸਾਹਿਬ 8, ਪਠਾਨਕੋਟ 6, ਪਟਿਆਲਾ 16, ਰੋਪੜ 5, ਸੰਗਰੂਰ 10, ਐੱਸ. ਬੀ. ਐੱਸ. ਨਗਰ 1 ਅਤੇ ਤਰਨਤਾਰਨ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
 


author

Bharat Thapa

Content Editor

Related News