7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਦੋਸ਼ੀ ਗ੍ਰਿਫਤਾਰ

Monday, Oct 02, 2017 - 07:51 AM (IST)

7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਦੋਸ਼ੀ ਗ੍ਰਿਫਤਾਰ

ਪੰਚਕੂਲਾ,(ਚੰਦਨ)- ਪਿੰਡ ਅਭੈਪੁਰ 'ਚ 7 ਸਾਲਾ ਬੱਚੀ ਨਾਲ ਇਕ ਲੜਕੇ ਨੇ ਜਬਰ-ਜ਼ਨਾਹ ਕਰ ਦਿੱਤਾ। ਪੁਲਸ ਨੇ ਬੱਚੀ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
ਬੱਚੀ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਪਿੰਡ ਅਭੈਪੁਰ 'ਚ ਕਿਰਾਏ 'ਤੇ ਰਹਿਣ ਵਾਲਾ ਰੰਜੇ ਕੁਮਾਰ 29 ਸਤੰਬਰ ਨੂੰ ਬੱਚੀ ਨੂੰ ਵਰਗਲਾ ਕੇ ਗੁਸਲਖਾਨੇ 'ਚ ਲੈ ਗਿਆ, ਜਿਥੇ ਬੱਚੀ ਨਾਲ ਉਸ ਨੇ ਜਬਰ-ਜ਼ਨਾਹ ਕੀਤਾ।  ਐਤਵਾਰ ਨੂੰ ਬੱਚੀ ਦੇ ਸਰੀਰ 'ਚ ਦਰਦ ਹੋਇਆ ਤਾਂ ਉਸਨੇ ਸਾਰੀ ਗੱਲ ਦੱਸੀ ਤੇ ਇਸਦੀ ਸ਼ਿਕਾਇਤ ਸੈਕਟਰ-19 ਪੁਲਸ ਚੌਕੀ ਨੂੰ ਦਿੱਤੀ। ਏ. ਐੱਸ. ਆਈ. ਸੋਮਨਾਥ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੈਕਟਰ-6 ਦੇ ਜਨਰਲ ਹਸਪਤਾਲ 'ਚ ਦੋਸ਼ੀ ਤੇ ਬੱਚੀ ਦਾ ਮੈਡੀਕਲ ਕਰਵਾ ਲਿਆ ਗਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News