ਚਿੰਤਾਜਨਕ: ਪੰਜਾਬ ''ਚ ਕੋਰੋਨਾ ਕਾਰਨ 2 ਦਿਨਾਂ ਵਿੱਚ 6 ਮਰੀਜ਼ਾਂ ਦੀ ਮੌਤ

Tuesday, Jul 26, 2022 - 02:16 AM (IST)

ਚਿੰਤਾਜਨਕ: ਪੰਜਾਬ ''ਚ ਕੋਰੋਨਾ ਕਾਰਨ 2 ਦਿਨਾਂ ਵਿੱਚ 6 ਮਰੀਜ਼ਾਂ ਦੀ ਮੌਤ

ਲੁਧਿਆਣਾ (ਸਹਿਗਲ) : ਪੰਜਾਬ 'ਚ ਕੋਰੋਨਾ ਨਾਲ 2 ਦਿਨਾਂ ਵਿੱਚ 6 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 739 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਮਰਨ ਵਾਲੇ 4 ਮਰੀਜ਼ਾਂ 'ਚੋਂ 2 ਮਰੀਜ਼ ਪਟਿਆਲਾ, 2 ਜਲੰਧਰ, ਇਕ ਫਰੀਦਕੋਟ ਅਤੇ ਇਕ ਸੰਗਰੂਰ ਦਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ 'ਚੋਂ 4 ਮ੍ਰਿਤਕ ਮਰੀਜ਼ਾਂ ਦੀ ਪੁਸ਼ਟੀ ਐਤਵਾਰ ਕੀਤੀ ਗਈ, ਜਦੋਂ ਕਿ 2 ਮਰੀਜ਼ ਸੋਮਵਾਰ ਸਾਹਮਣੇ ਆਏ ਹਨ। ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 320 ਮਰੀਜ਼ ਸਾਹਮਣੇ ਆਏ।

ਇਹ ਵੀ ਪੜ੍ਹੋ : ਔਰਤ ਦੇ ਗਲ਼ੇ 'ਚੋਂ ਸੋਨੇ ਦੀ ਚੇਨ ਝਪਟਣ ਦੀ ਕੋਸ਼ਿਸ਼ ਕਰਨ ਵਾਲੇ ਝਪਟਮਾਰਾਂ ਦੀ ਔਰਤ ਨੇ ਕੀਤੀ ਥੱਪੜ ਪਰੇਡ

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ 309 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ 2608 ਐਕਟਿਵ ਮਰੀਜ਼ ਹੋ ਹਨ। ਵੱਖ-ਵੱਖ ਜ਼ਿਲ੍ਹਿਆਂ 'ਚ 69 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ, ਜਦੋਂ ਕਿ 13 ਨੂੰ ਆਈ.ਸੀ.ਯੂ. ਵਿੱਚ ਸ਼ਿਫਟ ਕੀਤਾ ਗਿਆ। ਜਿਨ੍ਹਾਂ ਜ਼ਿਲ੍ਹਿਆਂ 'ਚ ਸੋਮਵਾਰ ਸਭ ਤੋਂ ਵੱਧ ਮਰੀਜ਼ ਹਨ, ਉਨ੍ਹਾਂ 'ਚ ਮੋਹਾਲੀ 'ਚ 74, ਜਲੰਧਰ 'ਚ 64, ਲੁਧਿਆਣਾ 'ਚ 45, ਪਟਿਆਲਾ 'ਚ 28, ਹੁਸ਼ਿਆਰਪੁਰ 'ਚ 21, ਬਠਿੰਡਾ ਅਤੇ ਸੰਗਰੂਰ ਤੋਂ 20-20 ਮਰੀਜ਼ ਸ਼ਾਮਲ ਹਨ।

ਇਹ ਵੀ ਪੜ੍ਹੋ : 'ਵਪਾਰ ਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ ’ਚ ਮਿਲੇਗੀ ਸਫਲਤਾ'

ਮਰੀਜ਼ਾਂ ਦੀ ਗਿਣਤੀ ਵਧਣ ਦੇ ਬਾਵਜੂਦ ਸੋਮਵਾਰ ਸੂਬੇ 'ਚ ਸਿਰਫ 10934 ਲੋਕਾਂ ਨੇ ਹੀ ਟੀਕਾਕਰਨ ਕਰਵਾਇਆ, ਜਿਨ੍ਹਾਂ 'ਚੋਂ 1213 ਨੇ ਪਹਿਲੀ ਤੇ 9721 ਨੇ ਦੂਜੀ ਡੋਜ਼ ਲਗਵਾਈ। ਵਰਣਨਯੋਗ ਹੈ ਕਿ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਤੋਂ ਬਾਅਦ 2 ਟੈਸਟਾਂ ਵਿੱਚ ਭਾਰੀ ਕਮੀ ਆਈ ਹੈ। ਬੀਤੇ ਕੱਲ੍ਹ ਸਿਰਫ਼ 4960 ਸੈਂਪਲ ਹੀ ਜਾਂਚ ਲਈ ਭੇਜੇ ਗਏ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News