ਕੈਪਟਨ ਨੇ ਕੁਰਸੀ ਸੰਭਾਲਦੇ ਹੀ ਬਾਦਲਾਂ ਦੇ ਪਹਿਰੇਦਾਰ ਹਟਾਏ, ਵੀ. ਆਈ. ਪੀ. ਡਿਊਟੀ ਤੋਂ ਵਾਪਸ ਬੁਲਾਏ 6,000 ਮੁਲਾਜ਼ਮ

03/18/2017 12:24:04 PM

 ਬਠਿੰਡਾ : ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਦੇ ਹੀ ਸਖਤ ਹੁਕਮ ਲਾਗੂ ਹੋਣੇ ਸ਼ੁਰੂ ਹੋ ਗਏ ਹਨ। ਇਸ ਤਹਿਤ ਪਿੰਡ ਬਾਦਲ ''ਚੋਂ ਪੁਲਸ ਮੁਲਾਜ਼ਮਾਂ ਦੀ ਫੌਜ ਨੂੰ ਹਟਾ ਦਿੱਤਾ ਗਿਆ ਹੈ। ਪਿੰਡ ਨੇੜਲੇ 9 ਨਾਕਿਆਂ ਤੋਂ 92 ਮੁਲਾਜ਼ਮ ਵਾਪਸ ਬੁਲਾ ਲਏ ਗਏ ਹਨ, ਜਦੋਂ ਕਿ ਬਾਦਲਾਂ ਦੇ ਪੁਰਾਣੇ ਘਰ ਦੀ ਪਹਿਰੇਦਾਰੀ ਜਾਰੀ ਹੈ। ਇਸ ਦੇ ਇਲਾਵਾ ਕੈਪਟਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵੀ. ਆਈ. ਪੀ. ਡਿਊਟੀ ''ਚ ਲੱਗੇ 6,000 ਪੁਲਸ ਮੁਲਾਜ਼ਮਾਂ ਨੂੰ ਅਗਲੇ ਹਫਤੇ ਫੀਲਡ ਡਿਊਟੀ ''ਚ ਭੇਜਣ ਦੀਆਂ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ। ਪੰਜਾਬ ''ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ''ਚ ਗੜਬੜੀ ਨੂੰ ਧਿਆਨ ''ਚ ਰੱਖਦੇ ਹੋਏ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਇਸ ਦੀ ਸਮੀਖਿਆ ਲਈ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਦੀ ਅਗਵਾਈ ''ਚ ਇਕ ਜ਼ਿਲਾ ਪੱਧਰੀ ਕਮੇਟੀ ਬਣਾਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕਮੇਟੀ ਸੰਵਿਧਾਨਿਕ ਅਤੇ ਆਮ ਵਿਅਕਤੀਆਂ ਅਤੇ ਅਧਿਕਾਰੀਆਂ ਦੇ ਨਾਲ-ਨਾਲ ਨਿਜੀ ਤੌਰ ''ਤੇ ਮਿਲੀ ਸੁਰੱਖਿਆ ਦੀ ਪੂਰੀ ਸਮੀਖਿਆ ਕਰੇਗੀ। ਕਮੇਟੀ ਵੀ. ਆਈ. ਪੀਜ਼ ਨੂੰ ਮਿਲੀ ਸੁਰੱਖਿਆ ਦੀ ਸ਼੍ਰੇਣੀ ਮੁਤਾਬਕ ਆਪਣੀ ਰਿਪੋਰਟ 24 ਮਾਰਚ ਨੂੰ ਡੀ. ਜੀ. ਪੀ. ਨੂੰ ਸੌਂਪੇਗੀ। ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਹੁਕਮਾਂ ''ਤੇ ਵੀ. ਆਈ. ਪੀ. ਸੁਰੱਖਿਆ ਦੀ ਸਮੀਖਿਆ ਕੀਤੀ ਗਈ ਸੀ। ਇਸ ਦੇ ਤਹਿਤ 900 ਪੁਲਸ ਮੁਲਾਜ਼ਮਾਂ ਨੂੰ ਵੀ. ਆਈ. ਪੀ. ਸੁਰੱਖਿਆ ਤੋਂ ਵਾਪਸ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਇਸ ਸਾਲ ਕੁੱਲ 1200 ਪੁਲਸ ਮੁਲਾਜ਼ਮਾਂ ਨੂੰ ਵੀ. ਆਈ. ਪੀ. ਸੁਰੱਖਿਆ ਤੋਂ ਵਾਪਸ ਬੁਲਾਇਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪੁਲਸ ਨੇ ਆਪਣੇ ਪੱਧਰ ''ਤੇ 300 ਜਵਾਨਾਂ ਨੂੰ ਵੀ. ਆਈ. ਪੀ. ਡਿਊਟੀ ਤੋਂ ਵਾਪਸ ਬੁਲਾਇਆ ਸੀ। 


Babita Marhas

News Editor

Related News