ਲੁਧਿਆਣਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੇ ਨਸ਼ੇ ਸਣੇ 5 ਮੁਲਜ਼ਮ ਕੀਤੇ ਗ੍ਰਿਫ਼ਤਾਰ (ਵੀਡੀਓ)
Friday, Oct 16, 2020 - 06:15 PM (IST)
ਲੁਧਿਆਣਾ (ਰਿਸ਼ੀ,ਨਰਿੰਦਰ)— ਰਾਜਸਥਾਨ 'ਚ ਬੈਠ ਕੇ ਪੰਜਾਬ ਅਤੇ ਹਰਿਆਣਾ 'ਚ 3 ਸਾਲਾਂ ਤੋਂ ਮੈਡੀਕਲ ਨਸ਼ੇ ਦਾ ਨੈੱਟਵਰਕ ਚਲਾਉਣ ਵਾਲੇ ਗੈਂਗ ਦਾ ਲੁਧਿਆਣਾ ਪੁਲਸ ਨੇ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ: ਧਰਨੇ ਦੌਰਾਨ ਰੂਪਨਗਰ 'ਚ ਵੇਖਣ ਨੂੰ ਮਿਲੀ ਅਨੋਖੀ ਤਸਵੀਰ, ਕਿਸਾਨ ਨੇ ਇੰਝ ਮਨਾਇਆ ਜਨਮ ਦਿਨ
ਏ. ਡੀ. ਸੀ. ਪੀ.-2 ਜਸਕਰਨ ਸਿੰਘ ਤੇਜਾ ਅਤੇ ਏ. ਸੀ. ਪੀ. ਜਸ਼ਨਦੀਪ ਸਿੰਘ ਗਿੱਲ ਦੀ ਟੀਮ ਨੇ ਜੈਪੁਰ 'ਚ ਡੀ. ਪੀ. ਆਰ. ਟਰਾਂਸਪੋਰਟ 'ਤੇ ਸਿਹਤ ਮਹਿਕਮੇ ਦੀ ਟੀਮ ਨਾਲ ਛਾਪੇਮਾਰੀ ਕਰਕੇ 4 ਕਰੋੜ ਦੀ ਕੀਮਤ ਦੇ 99 ਹਜ਼ਾਰ 600 ਸਿਰਪ ਦੇ 830 ਡੱਬੇ ਬਰਾਮਦ ਕੀਤੇ ਹਨ। ਹੁਣ ਤੱਕ ਪੁਲਸ ਗੈਂਗ ਦੇ ਸਰਗਨਾ ਸਣੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਕੋਲੋਂ ਸਿਰਪ ਤੋਂ ਇਲਾਵਾ ਪਹਿਲਾਂ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਵੀ ਬਰਾਮਦ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!
ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸਰਗਨਾ ਪ੍ਰੇਮ ਰਤਨ (25) ਵਾਸੀ ਜੈਪੁਰ, ਗੁਲਸ਼ਨ ਕੁਮਾਰ ਅਤੇ ਅਰਜਨ ਦੇਵ ਵਾਸੀ ਅਲਵਰ, ਰਾਜਸਥਾਨ ਅਤੇ ਰਣਜੀਤ ਸਿੰਘ ਵਾਸੀ ਪ੍ਰੀਤ ਨਗਰ, ਸ਼ਿਮਲਾਪੁਰੀ ਅਤੇ ਦਮਨਪ੍ਰੀਤ ਸਿੰਘ ਵਾਸੀ ਸਾਹਨੇਵਾਲ ਦੇ ਰੂਪ 'ਚ ਹੋਈ ਹੈ। ਪੁਲਸ ਨੇ ਸਾਰਿਆਂ ਨੂੰ ਥਾਣਾ ਡੇਹਲੋਂ 'ਚ 17 ਸਤੰਬਰ 2020 ਨੂੰ ਦਰਜ ਕੇਸ 'ਚ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ