ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 37 ਨਵੇਂ ਪਾਜ਼ੇਟਿਵ ਮਾਮਲੇ ਅਏ ਸਾਹਮਣੇ

Saturday, Aug 08, 2020 - 07:43 PM (IST)

ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 37 ਨਵੇਂ ਪਾਜ਼ੇਟਿਵ ਮਾਮਲੇ ਅਏ ਸਾਹਮਣੇ

ਮੋਗਾ, (ਸੰਦੀਪ ਸ਼ਰਮਾ)- ਜ਼ਿਲੇ ਵਿਚ ਕੋਰੋਨਾ ਦਾ ਕਹਿਰ ਘਟਣ ਦਾ ਨਾਮ ਨਹਂੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਮੋਗਾ ਵਿਚ 37 ਨਵੇਂ ਮਾਮਲੇ ਸੰਕਰਮਿਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਬਾਅਦ ਮੋਗਾ ਵਿਚ ਕੋਰੋਨਾ ਦੇ ਕੁੱਲ 577 ਕੇਸ ਹੋ ਗਏ ਹਨ, ਉਥੇ ਹੁਣ ਤੱਕ ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 255 ਹੋ ਗਈ ਹੈ, ਉਥੇ ਜੇਕਰ ਜ਼ਿਲਾ ਪੁਲਸ ਦੀ ਦੀ ਗੱਲ ਕੀਤੀ ਜਾਵੇ ਤਾਂ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਪਿਛਲੇ 3 ਮਹੀਨਿਆਂ ਤੋਂ ਜ਼ਿਲਾ ਵਾਸੀਆਂ ਦੀ ਕੋਰੋਨਾ ਵਾਇਰਸ ਤੋਂ ਸੁਰੱਖਿਆ ਨੂੰ ਲੈ ਕੇ ਫਰੰਟ ਲਾਈਨ ਤੇ ਰਹਿ ਕੇ ਸੇਵਾਵਾਂ ਦੇਣ ਵਿਚ ਜ਼ਿਲਾ ਪੁਲਸ ਨੇ ਇਕ ਲੱਤ ਤੇ ਰਹਿ ਕੇ ਦਿਨ-ਰਾਤ ਡਿਊਟੀਆਂ ਨਿਭਾਈਆਂ ਹਨ, ਜਿਸ ਦੇ ਚੱਲਦੇ ਜ਼ਿਲੇ ਦੇ 69 ਪੁਲਸ ਅਧਿਕਾਰੀ ਅਤੇ ਕਰਮਚਾਰੀ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ ਅੱਜ ਵੀ 30 ਪੁਲਸ ਕਰਮਚਾਰੀ ਐਕਟਿਵ ਹਨ, ਜੋ ਵੱਖ-ਵੱਖ ਢੰਗ ਨਾਲ ਕੋਰੋਨਾ ਨੂੰ ਲੈ ਕੇ ਨਿਰਧਾਰਿਤ ਨਿਯਮਾਂ ਤਹਿਤ ਕੁਆਰੰਟਾਈਨ ਹਨ।

ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ 'ਚ 19 ਸ਼ਹਿਰ ਅਤੇ 18 ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਨਾਲ ਸਬੰਧਤ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਤੱਕ ਜ਼ਿਲੇ ਵਿਚੋਂ 27 463 ਲੋਕਾਂ ਦੇ ਕੋਰੋਨਾ ਟੈਸਟ ਦੇ ਲਈ ਸੈਂਪਲ ਲਏ ਗਏ ਹਨ, ਜਿਨ੍ਹਾ ਵਿਚੋਂ 25993 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਫਿਲਹਾਲ 633 ਦੀ ਰਿਪੋਰਟ ਆਉਣੀ ਅਜੇ ਵੀ ਬਾਕੀ ਹੈ। ਇਸ ਦੇ ਇਲਾਵਾ ਸ਼ਨੀਵਾਰ ਨੂੰ ਜ਼ਿਲੇ ਵਿਚ 37 ਨਵੇਂ ਕੋਰੋਨਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 19 ਮਰੀਜ਼ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਅਤੇ ਬਾਕੀ ਕਸਬਾ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਪਿੰਡਾਂ ਰਾਜੇਆਣਾ, ਲੰਗੇਆਣਾ ਅਤੇ ਪਿੰਡ ਖੋਸਾ ਪਾਂਡੋ ਨੀ ਸਬੰਧਤ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਵਲੋਂ 440 ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਟੈਸਟ ਦੇ ਲਈ ਭੇਜੇ ਗਏ ਹਨ। ਪੀੜਤ ਮਰੀਜ਼ਾਂ ਨੂੰ ਘਰਾਂ ਵਿਚ ਕੁਆਰੰਟਾਈਨ ਕਰਨ ਸਮੇਤ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਟ ਕੀਤਾ ਗਿਆ। ਸਿਵਲ ਸਰਜਨ ਮੁਤਾਬਕ ਅੱਜ ਕੋਰੋਨਾ ਪੀੜਤ 29 ਮਰੀਜਾਂ ਦੀ ਰਿਪੋਰਟ ਨੈਗੇਟਿਵ ਆਉਣ ਤੇ ਹਸਪਤਾਲ ਤੋਂ ਡਿਸਚਾਰਜ ਕਰਕੇ ਉਨ੍ਹਾਂ ਨੂੰ ਘਰਾਂ ਵਿਚ ਭੇਜ ਦਿੱਤਾ ਗਿਆ ਹੈ।

ਜ਼ਿਲਾ ਪੁਲਸ ਨੇ ਹਰ ਤਰ੍ਹਾਂ ਦਾ ਰਿਸਕ ਲੈ ਕੇ ਨਿਭਾਈ ਫਰੰਟ ਲਾਈਨ ਤੇ ਡਿਊਟੀ : ਐਸ.ਐਸ.ਪੀ

ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਪੁਲਸ ਨੇ ਹਰ ਤਰ੍ਹਾਂ ਦਾ ਰਿਸਕ ਲੈ ਕ ਫਰੰਟ ਲਾਈਨ ਤੇ ਪੂਰੀ ਮਿਹਨਤ ਨਾਲ ਲੋਕਾਂ ਦੀ ਕੋਰੋਨਾ ਤੋਂ ਸੁਰੱਖਿਆ ਨੂੰ ਲੈ ਕੇ ਡਿਊਟੀ ਨਿਭਾਈ ਹੈ, ਜਿਸ ਦੇ ਚੱਲਦੇ ਜ਼ਿਲਾ ਪੁਲਸ ਦੇ ਅਧਿਕਾਰੀ ਜਿਨ੍ਹਾ ਵਿਚ ਐਸ.ਪੀ ਅਤੇ ਇਕ ਡੀ.ਐਸ.ਪੀ ਰੈਂਕ ਦੇ ਅਧਿਕਾਰੀ ਸ਼ਾਮਲ ਹਨ, ਸਮੇਤ 69 ਪੁਲਸ ਮੁਲਾਜ਼ਮਾ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ,ਜਿਨ੍ਹਾਂ ਵਿਚੋਂ 30 ਲੋਕ ਐਕਟਿਵ ਹਨ।


author

Bharat Thapa

Content Editor

Related News