302250 ਐੱਮ. ਐੱਲ. ਸ਼ਰਾਬ ਫੜੀ
Saturday, Oct 21, 2017 - 03:58 AM (IST)
ਹੁਸ਼ਿਆਰਪੁਰ, (ਅਸ਼ਵਨੀ)- ਦੀਵਾਲੀ ਦੇ ਮੌਕੇ 'ਤੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ਼ ਕਾਰਵਾਈ ਜਾਰੀ ਰੱਖਦਿਆਂ ਜ਼ਿਲਾ ਪੁਲਸ ਨੇ 4 ਥਾਵਾਂ ਤੋਂ ਲੱਖਾਂ ਰੁਪਏ ਮੁੱਲ ਦੀ 302250 ਐੱਮ. ਐੱਲ. ਸ਼ਰਾਬ ਫੜੀ। ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਚੱਕ ਗੁੱਜਰਾਂ ਰੋਡ ਸਮੁੰਦੜਾ ਨੇੜੇ ਜਰਨੈਲ ਸਿੰਘ ਉਰਫ ਜੈਲਾ ਪੁੱਤਰ ਰਤਨਾ ਵਾਸੀ ਸਮੁੰਦੜਾ ਕੋਲੋਂ 15 ਹਜ਼ਾਰ ਐੱਮ. ਐੱਲ. ਵ੍ਹਿਸਕੀ ਬ੍ਰਾਂਡ ਫਸਟ ਕਲਾਸ ਫੜੀ। ਪੁਲਸ ਨੇ ਦੋਸ਼ੀ ਨੂੰ ਆਬਕਾਰੀ ਐਕਟ ਤਹਿਤ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਗੜ੍ਹਸ਼ੰਕਰ ਦੀ ਇਕ ਹੋਰ ਪੁਲਸ ਪਾਰਟੀ ਨੇ ਪੁਲ ਨਹਿਰ ਸ਼ਾਹਪੁਰ ਨੇੜੇ ਇਕ ਟਾਟਾ-407 ਨੰ. ਪੀ ਬੀ 65-ਵੀ-5732 ਦੀ ਚੈਕਿੰਗ ਦੌਰਾਨ ਉਸ ਵਿਚੋਂ 90 ਹਜ਼ਾਰ ਐੱਮ. ਐੱਲ. ਫਸਟ ਚੁਆਇਸ ਬ੍ਰਾਂਡ ਵ੍ਹਿਸਕੀ ਫੜੀ। ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਵਾਹਨ ਕਬਜ਼ੇ 'ਚ ਲੈ ਕੇ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਮਾਹਿਲਪੁਰ ਦੀ ਪੁਲਸ ਨੇ ਪਿੰਡ ਸਤਨੌਰ ਨੇੜੇ ਏ. ਐੱਸ. ਆਈ. ਹਰਭਜਨ ਸਿੰਘ ਦੀ ਅਗਵਾਈ 'ਚ ਲਾਏ ਨਾਕੇ ਦੌਰਾਨ ਜੋਤੀ ਸਰੂਪ ਵਾਸੀ ਸਤਨੌਰ ਦੇ ਕਬਜ਼ੇ ਵਿਚੋਂ 18 ਹਜ਼ਾਰ ਐੱਮ. ਐੱਲ. ਵ੍ਹਿਸਕੀ ਫਸਟ ਕਲਾਸ ਫੜੀ।
ਇਸੇ ਤਰ੍ਹਾਂ ਥਾਣਾ ਤਲਵਾੜਾ ਦੀ ਪੁਲਸ ਨੇ ਇਕ ਇਨੋਵਾ ਗੱਡੀ ਨੰ. ਪੀ ਬੀ 08-ਡੀ ਜੀ-6667 ਦੇ ਚਾਲਕ ਕੋਲੋਂ 179250 ਐੱਮ. ਐੱਲ. ਇੰਪੀਰੀਅਲ ਬਲਿਊ ਪੰਜਾਬ ਕਿੰਗ ਸੁਪਰ ਤੇ ਫਸਟ ਕਲਾਸ ਵ੍ਹਿਸਕੀ ਫੜੀ। ਪੁਲਸ ਨੇ ਕਾਰ 'ਚ ਸਵਾਰ 3 ਵਿਅਕਤੀਆਂ ਦੀਪਕ ਕੁਮਾਰ ਉਰਫ ਦੀਪੂ, ਅਜੈ ਕੁਮਾਰ ਤੇ ਸਨਮ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੀ ਗਈ ਸ਼ਰਾਬ ਦਾ
ਖੁਦਰਾ ਮੁੱਲ ਲਗਭਗ 4 ਲੱਖ ਰੁਪਏ ਦੱਸਿਆ ਜਾਂਦਾ ਹੈ।
