ਸ੍ਰੀ ਕੀਰਤਪੁਰ ਸਾਹਿਬ 'ਚ ਵਾਪਰਿਆ ਭਿਆਨਕ ਹਾਦਸਾ, 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ

10/10/2023 6:19:01 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਭਰਤਗੜ੍ਹ ਕੌਮੀ ਮਾਰਗ ਨੰਬਰ 21 (205) ਰੂਪਨਗਰ- ਸ੍ਰੀ ਕੀਰਤਪੁਰ ਸਾਹਿਬ ਮਾਰਗ ’ਤੇ ਬੀਤੀ ਰਾਤ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿਚ ਆਉਣ ਕਾਰਨ ਸੜਕ ’ਤੇ ਪੈਦਲ ਤੁਰੇ ਜਾਂਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਫਕਰੂ ਦੀਨ ਪੁੱਤਰ ਕੁਰਸ਼ੀਦ ਵਾਸੀ ਪਿੰਡ ਕੇਠਵਾੜਾ ਥਾਣਾ ਕੇਠਵਾੜਾ ਜ਼ਿਲ੍ਹਾ ਭਰਤਪੁਰ ਰਾਜਸਥਾਨ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ 22 ਟਾਇਰਾ ਘੋੜਾ ਟਰਾਲਾ 'ਤੇ ਡਰਾਈਵਰੀ ਕਰਦਾ ਹੈ। ਉਸ ਦੇ ਨਾਲ ਉਕਤ ਘੋੜਾ ਟਰਾਲਾ 'ਤੇ  ਮੁਹੰਮਦ ਅਕੀਲ ਪੁੱਤਰ ਨੂਰੁ ਵਾਸੀ ਪਿੰਡ ਉਭਾਕਾ ਥਾਣਾ ਪਹਾੜੀ ਜ਼ਿਲ੍ਹਾ ਭਰਤਪੁਰ ਰਾਜਸਥਾਨ ਹੈਲਪਰ ਦਾ ਕੰਮ ਕਰਦਾ ਸੀ। ਉਹ ਸਮੇਤ ਅਕੀਲ ਉਕਤ ਦੇ 3 ਅਕਤੂਬਰ ਨੂੰ ਰਾਏਗੜ੍ਹ ਛਤੀਸਗੜ੍ਹ ਤੋਂ ਆਪਣੇ ਘੋੜਾ ਟਰਾਲਾ ’ਚ ਬਿਜਲੀ ਦੇ ਟਾਵਰ ਦਾ ਸਾਮਾਨ ਲੋਡ ਕਰਕੇ ਆਇਆ ਸੀ।

8 ਅਕਤੂਬਰ ਨੂੰ ਉਹ ਸ਼ਾਮ ਸਮੇਂ ਪਿੰਡ ਆਲੋਵਾਲ ਜ਼ਿਲ੍ਹਾ ਰੂਪਨਗਰ ਪੁੱਜ ਗਏ, ਜਿੱਥੇ ਉਨ੍ਹਾਂ ਗੱਡੀ ਖਾਲੀ ਹੋਣ ਕਰਨ ਲੱਗ ਪਏ। ਉੱਥੇ ਉਨ੍ਹਾਂ ਨੂੰ ਹੋਰ ਟਰੱਕ ਚਾਲਕ ਅਸਲਮ ਪੁੱਤਰ ਹੁਰਮਤ ਵਾਸੀ ਪਿੰਡ ਢੋਲੀ ਦੂਬ ਥਾਣਾ ਸਦਰ ਅਲਵਰ ਜ਼ਿਲ੍ਹਾ ਅਲਵਰ ਰਾਜਸਥਾਨ ਅਤੇ ਸ਼ਾਹਰੁਖ ਖ਼ਾਨ ਪੁੱਤਰ ਉਸਮਾਨ ਖ਼ਾਨ ਵਾਸੀ ਪਿੰਡ ਪਿਪਰੋਲੀ ਥਾਣਾ ਰਾਮਗੜ੍ਹਾ ਜ਼ਿਲ੍ਹਾ ਅਲਵਰ ਰਾਜਸਥਾਨ ਵੀ ਮਿਲੇ, ਜੋ ਆਪਣੇ ਘੋੜਾ ਟਰਾਲਾ 'ਤੇ ਬਿਜਲੀ ਦੇ ਟਾਵਰ ਦਾ ਸਾਮਾਨ ਲੈ ਕੇ ਆਏ ਸੀ। ਰਾਤ ਸਮੇਂ ਉਹ ਸਾਰੇ ਖਾਣਾ ਖਾਣ ਲਈ ਮੇਨ ਹਾਈਵੇਅ ਦੇ ਢਾਬੇ ’ਤੇ ਆਏ ਸੀ। ਜਦੋਂ ਉਹ ਖਾਣਾ ਖਾ ਕੇ ਰੋਡ ਦੇ ਨਾਲ ਕੱਚੇ ਰਸਤੇ ’ਚ ਪੈਦਲ ਵਾਪਸ ਜਾ ਰਹੇ ਸੀ ਤਾਂ ਫਰਕੂਦੀਨ ਬਾਥਰੂਮ ਕਰਨ ਲਈ ਰੁਕ ਗਿਆ ਅਤੇ ਉਹ ਤਿੰਨੋਂ ਜਣੇ ਅੱਗੇ ਚਲੇ ਗਏ।

ਇਹ ਵੀ ਪੜ੍ਹੋ: ਜਲੰਧਰ: ਰੋਂਦੀ-ਕਰਲਾਉਂਦੀ ਬਜ਼ੁਰਗ ਮਾਂ ਬੋਲੀ, ਕਾਸ਼ ਮੈਂ ਵੀ ਘਰ ਦੇ ਅੰਦਰ ਹੁੰਦੀ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਤਸਵੀਰਾਂ

ਫਰਕੂਦੀਨ ਉਨ੍ਹਾਂ ਦੇ ਪਿੱਛ-ਪਿੱਛੇ ਜਾ ਰਿਹਾ ਸੀ । ਕਰੀਬ ਰਾਤ 9.30 ਵਜੇ ਜਦੋਂ ਉਹ ਸਰਾਏ ਹੋਟਲ ਭਰਤਗੜ੍ਹ ਕੋਲ ਪੁੱਜੇ ਤਾਂ ਸਾਹਮਣੇ ਰੂਪਨਗਰ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਆਪਣੀ ਕਾਰ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਲਿਆ ਕੇ ਤਿੰਨਾਂ ਦੇ ਆਪਣੀ ਸਾਈਡ ਕੱਚੇ ਰਸਤੇ ਜਾਂਦਿਆਂ ’ਚ ਮਾਰੀ, ਜਿਸ ਨਾਲ ਉਕਤਾਨ ਤਿੰਨੋਂ ਜਣੇ ਬੁੜਕ ਕੇ ਕੱਚੇ ਰਸਤੇ ’ਚ ਡਿੱਗੇ। ਕਾਰ ਚਾਲਕ ਨੇ ਆਪਣੀ ਕਾਰ ਘੁੰਮਾ ਕੇ ਲਿਆ ਕੇ ਡਿਵਾਈਡਰ ’ਚ ਮਾਰੀ, ਡਿਵਾਈਡਰ ਨਾਲ ਵੱਜ ਕੇ ਕਾਰ ਰੁਕ ਗਈ।

ਉਹ ਜਲਦੀ ਨਾਲ ਆਪਣੇ ਸਾਥੀਆਂ ਨੂੰ ਸਾਂਭਣ ਲੱਗ ਪਿਆ ਕਾਰ ਚਾਲਕ ਆਪਣੀ ਕਾਰ ਮੌਕੇ ’ਤੇ ਛੱਡ ਕੇ ਭੱਜ ਗਿਆ, ਜਿਸ ਨੂੰ ਸਾਹਮਣੇ ਆਉਣ ’ਤੇ ਪਛਾਣ ਸਕਦਾ ਹਾਂ। ਉਸ ਨੇ 112 ਨੰਬਰ ’ਤੇ ਕਾਲ ਕਰਕੇ ਇਤਲਾਹ ਦਿੱਤੀ। ਉਹ ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰੂਪਨਗਰ ਲੈ ਗਏ, ਜਿੱਥੇ ਡਾਕਟਰ ਸਭ ਨੇ ਸ਼ਾਹਰੁਖ ਖ਼ਾਨ ਉਕਤ ਨੂੰ ਚੈੱਕ ਕਰਕੇ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਅਸਲਮ ਅਤੇ ਅਕੀਲ ਉਕਤਾਨ ਨੂੰ ਜ਼ਖ਼ਮੀ ਹਾਲਤ ’ਚ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਨ੍ਹਾਂ ਦੀ ਉਥੇ ਜ਼ੇਰੇ ਇਲਾਜ ਮੌਤ ਹੋ ਗਈ। ਇਸ ਸਬੰਧੀ ਪੁਲਸ ਵੱਲੋਂ ਕਾਰ ਦੇ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਆਵੇਗੀ ਸਮੱਗਲਰਾਂ ਦੀ ਸ਼ਾਮਤ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਪੁਲਸ ਨੇ ਚੁੱਕਿਆ ਅਹਿਮ ਕਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


shivani attri

Content Editor

Related News