ਲੁਧਿਆਣਾ ਬੱਸ ਅੱਡੇ ਨੇੜੇ ਹੁੰਦੈ ਜਿਸਮ ਦਾ ਸੌਦਾ! ਦੇਹ ਵਪਾਰ ਕਰਨ ਵਾਲੀਆਂ 3 ਕੁੜੀਆਂ ਕਾਬੂ

07/25/2023 6:41:20 PM

ਲੁਧਿਆਣਾ (ਤਰੁਣ) : ਲੁਧਿਆਣਾ ਦੇ ਬੱਸ ਅੱਡੇ ਨੇੜੇ ਅਸ਼ਲੀਲ ਇਸ਼ਾਰੇ ਕਰਕੇ ਧੋਖੇ ਨਾਲ ਰਾਹਗੀਰਾਂ ਨੂੰ ਫਸਾ ਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ 3 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 9 ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫੜੀਆਂ ਗਈਆਂ ਕੁੜੀਆਂ ਨਸ਼ਾ ਕਰਨ ਦੀਆਂ ਆਦੀ ਹਨ। ਉਪਰੋਕਤ ਜਾਣਕਾਰੀ ਏ. ਸੀ. ਪੀ ਜਸਰੂਪ ਕੌਰ ਅਤੇ ਸਟੇਸ਼ਨ ਇੰਚਾਰਜ ਨੀਰਜ ਚੌਧਰੀ ਨੇ ਦਿੱਤੀ।

ਇਹ ਵੀ ਪੜ੍ਹੋ :  ਪੰਜਾਬ ਲਈ ਚਿੰਤਾ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਲਈ ਯੈਲੋ ਅਲਰਟ ਜਾਰੀ

ਜਸਰੂਪ ਕੌਰ ਨੇ ਦੱਸਿਆ ਕਿ ਉਕਤ ਕੁੜੀਆਂ ਬੱਸ ਸਟੈਂਡ 'ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਅਸ਼ਲੀਲ ਇਸ਼ਾਰੇ ਕਰਦੀਆਂ ਅਤੇ ਉਨ੍ਹਾਂ ਨਾਲ ਜਿਸਮ ਦਾ ਸੌਦਾ ਕਰਦੀਆਂ ਸਨ। ਮੁਲਜ਼ਮ ਕੁੜੀਆਂ ਰਾਹਗੀਰਾਂ ਨੂੰ ਇਲਾਕੇ ਵਿੱਚ ਬਣੇ ਬਾਥਰੂਮ ਅਤੇ ਪਾਰਕ ਵਿੱਚ ਲਿਜਾ ਕੇ ਸਰੀਰਕ ਸਬੰਧ ਬਣਾਉਂਦੀਆਂ ਸਨ। ਇਲਾਕਾ ਵਾਸੀਆਂ ਵੱਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਚੱਲਦਿਆਂ ਪੁਲਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਇਨ੍ਹਾਂ ਕੁੜੀਆਂ ਖ਼ਿਲਾਫ਼ ਸ਼ਿਕੰਜਾ ਕੱਸਿਆ। 

ਇਹ ਵੀ ਪੜ੍ਹੋ :  ਲੁਧਿਆਣਾ 'ਚ ਵੱਡੀ ਵਾਰਦਾਤ : ਮੋਟਰਸਾਈਕਲ 'ਤੇ ਜਾ ਰਹੇ 7ਵੀਂ ਦੇ ਵਿਦਿਆਰਥੀ ਦਾ ਗਲ਼ਾ ਵੱਢਿਆ

ਇੱਥੇ ਇਹ ਵੀ ਦੱਸਣਯੋਗ ਹੈ ਕਿ ਪੁਲਸ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਤਾਂ ਕਰਦੀ ਹੈ ਪਰ ਇਲਾਕੇ ਦੇ ਬਹੁਤ ਸਾਰੇ ਹੋਟਲਾਂ 'ਚ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੈ। ਅਕਸਰ ਅਜਿਹੀਆਂ ਔਰਤਾਂ ਹੋਟਲਾਂ ਵਿਚ ਜਾ ਕੇ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ। ਥਾਣਾ ਡਿਵੀਜ਼ਨ ਨੰਬਰ 5 ਦੇ ਅਧੀਨ ਆਉਂਦੇ ਖੇਤਰ ਵਿੱਚ ਮਹਾਂਨਗਰ ਵਿੱਚ ਕਰੀਬ 60 ਫ਼ੀਸਦੀ ਸਪਾ ਸੈਂਟਰ ਹਨ। ਬਹੁਤੇ ਸਪਾ ਸੈਂਟਰਾਂ ਵਿੱਚ ਬੇਖ਼ੌਫ਼ ਹੋ ਕੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਕਈ ਸਪਾ ਸੈਂਟਰਾਂ ਵਿੱਚ ਵਿਦੇਸ਼ੀ ਔਰਤਾਂ ਵੀ ਅਨੈਤਿਕ ਕੰਮ ਕਰ ਰਹੀਆਂ ਹਨ। ਕਈ ਸਪਾ ਸੈਂਟਰਾਂ ਵਿੱਚ ਗਾਹਕਾਂ ਨੂੰ ਲੁੱਟਿਆ ਜਾਂਦਾ ਹੈ ਪਰ ਬਦਨਾਮੀ ਦੇ ਡਰੋਂ ਕੋਈ ਵੀ ਗਾਹਕ ਸ਼ਿਕਾਇਤ ਕਰਨ ਲਈ ਅੱਗੇ ਨਹੀਂ ਆਉਂਦਾ। ਪੁਲਸ ਪ੍ਰਸ਼ਾਸਨ ਨੂੰ ਇਨ੍ਹਾਂ ਅਨੈਤਿਕ ਸਪਾ ਸੈਂਟਰਾਂ 'ਤੇ ਪਹਿਲ ਦੇ ਆਧਾਰ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ |

ਇਹ ਵੀ ਪੜ੍ਹੋ :  ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 29 ਜੁਲਾਈ ਤੱਕ ਛੁੱਟੀਆਂ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Harnek Seechewal

Content Editor

Related News