ਫਿਲੌਰ ਵਿਖੇ ਹੈਰੋਇਨ, ਪਿਸਤੌਲ ਤੇ ਕਾਰ ਸਮੇਤ 3 ਮੁਲਜ਼ਮ ਗ੍ਰਿਫ਼ਤਾਰ

Wednesday, Nov 22, 2023 - 10:52 AM (IST)

ਫਿਲੌਰ ਵਿਖੇ ਹੈਰੋਇਨ, ਪਿਸਤੌਲ ਤੇ ਕਾਰ ਸਮੇਤ 3 ਮੁਲਜ਼ਮ ਗ੍ਰਿਫ਼ਤਾਰ

ਫਿਲੌਰ (ਭਾਖੜੀ)-ਫਿਲੌਰ ਪੁਲਸ ਨੇ ਔਰਤ ਨੂੰ ਹੈਰੋਇਨ ਅਤੇ ਦੋ ਹੋਰਨਾਂ ਵਿਅਕਤੀਆਂ ਨੂੰ ਪਿਸਤੌਲ ਅਤੇ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫਿਲੌਰ ਥਾਣੇ ਦੇ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪੁਲਸ ਪਾਰਟੀ ਨੇ ਇਕ ਔਰਤ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ’ਤੇ ਪੁਲਸ ਨੇ ਕੁਲਵਿੰਦਰ ਕੌਰ ਕਿੰਦੋ ਪਤਨੀ ਦੇਵ ਰਾਮ ਵਾਸੀ ਪਿੰਡ ਗੰਨਾ ਪਿੰਡ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ

ਨਾਕਾਬੰਦੀ ਦੌਰਾਨ ਹੀ ਪੁਲਸ ਨੇ ਇਕ ਕਾਰ, ਜਿਸ ਵਿਚ 2 ਵਿਅਕਤੀ ਸਵਾਰ ਸਨ, ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਇਕ ਪਿਸਤੌਲ, 4 ਜ਼ਿੰਦਾ ਰੌਂਦ ਬਰਾਮਦ ਹੋਏ। ਪੁਲਸ ਨੇ ਕਾਰ ਸਮੇਤ 2 ਵਿਅਕਤੀ ਵਿਸ਼ਾਲ ਸਿੰਘ ਪੁੱਤਰ ਅਮਨਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੋਵੇਂ ਵਾਸੀ ਉਮਰਵਾਰ, ਮਹਿਤਪੁਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25, 54, 59 ਤਹਿਤ ਕੇਸ ਦਰ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਪਿਸਤੌਲ ਕਿੱਥੋਂ ਅਤੇ ਕਿਉਂ ਲੈ ਕੇ ਆਏ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: UK ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News