ਜਲੰਧਰ : ''ਸਵਾਈਨ ਫਲੂ'' ਦਾ ਕਹਿਰ, 2009 ਤੋਂ ਹੁਣ ਤੱਕ ਲੈ ਚੁੱਕੈ ਕਈ ਜਾਨਾਂ

Monday, Feb 10, 2020 - 12:19 PM (IST)

ਜਲੰਧਰ : ਜਲੰਧਰ 'ਚ ਇਸ ਸਾਲ 'ਸਵਾਈਨ ਫਲੂ' ਕਾਰਨ ਹੋਈਆਂ 2 ਮੌਤਾਂ ਤੋਂ ਬਾਅਦ ਇਹ ਆਂਕੜਾ 22 ਤੱਕ ਪੁੱਜ ਗਿਆ ਹੈ। ਸਾਲ 2009 ਤੋਂ ਹੁਣ ਤੱਕ 62 ਲੋਕ 'ਸਵਾਈਨ ਫਲੂ' ਦੇ ਸ਼ਿਕਾਰ ਹੋਏ ਸਨ, ਜਿਨ੍ਹਾਂ 'ਚੋਂ ਹੁਣ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬਾਰੇ ਜ਼ਿਲੇ ਦਾ ਆਈ. ਡੀ. ਐੱਸ. ਪੀ. ਡਾ. ਸਤੀਸ਼ ਸੂਦ ਦਾ ਕਹਿਣਾ ਹੈ ਕਿ ਪਹਿਲਾਂ ਇਸ ਇਸ ਦੀ ਦਵਾਈ ਅਤੇ ਇਲਾਜ ਬਾਰੇ ਨਹੀਂ ਜਾਣਦੇ ਸਨ ਪਰ ਹੁਣ ਇਹ ਲੋਕ ਦਵਾਈ 'ਤੇ ਹੀ ਨਿਰਭਰ ਹਨ।

ਡਾ. ਸੂਦ ਨੇ ਦੱਸਿਆ ਕਿ ਜ਼ਿਲੇ ਅੰਦਰ ਸਾਲ 2009 'ਚ 'ਸਵਾਈਨ ਫਲੂ' ਦੇ 43 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ ਸਾਲ 2010 'ਚ 14 ਲੋਕਾਂ ਦੀ ਮੌਤ ਹੋ ਗਈ। ਸਾਲ 2011 'ਚ ਇਸ ਮਾਮਲੇ ਦੇ 4 ਕੇਸ ਸਾਹਮਣੇ ਆਏ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ। ਇਸੇ ਤਰ੍ਹਾਂ ਸਾਲ 2012 'ਚ ਇਸ ਬੀਮਾਰੀ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ। ਸਾਲ 2013 'ਚ ਇਸ ਬੀਮਾਰੀ ਦੇ 6 ਮਰੀਜ਼ ਪਾਏ ਗਏ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਸਾਲ 2014 'ਚ ਵੀ ਇਸ ਬੀਮਾਰੀ ਦੇ 4 ਮਰੀਜ਼ ਸਾਹਮਣੇ ਆਏ, ਜਿਨ੍ਹਾਂ 'ਚੋਂ 3 ਮਰੀਜ਼ ਮੌਤ ਦੇ ਮੂੰਹ 'ਚ ਚਲੇ ਗਏ।

ਇਸ ਸਾਲ ਵੀ ਸਵਾਈਨ ਫਲੂ ਦੇ 4 ਮਾਮਲਿਆਂ ਬਾਰੇ ਪਤਾ ਲੱਗਿਆ, ਜਿਨ੍ਹਾਂ 'ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡਾ. ਸੂਦ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਆਉਣ ਵਾਲੇ ਇਨ੍ਹਾਂ ਸਾਰੇ ਕੇਸਾਂ ਦਾ ਉਹ ਪ੍ਰਭਾਵੀ ਢੰਗ ਨਾਲ ਇਲਾਜ ਕਰ ਰਹੇ ਹਨ ਅਤੇ ਇਸ ਬੀਮਾਰੀ ਦਾ ਸਾਹਮਣਾ ਕਰਨ ਲਈ ਸਿਵਲ ਹਸਪਤਾਲ 'ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ 'ਸਵਾਈਨ ਫਲੂ' ਹੋਣ 'ਤੇ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਇਸ ਦਾ ਵਧੀਆ ਤਰੀਕੇ ਨਾਲ ਇਲਾਜ ਹੋਣਾ ਜ਼ਰੂਰੀ ਹੈ।


Babita

Content Editor

Related News