ਚੰਡੀਗੜ੍ਹ ''ਚ ਕੋਰੋਨਾ ਵਾਇਰਸ ਦੇ 2 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਅੰਕੜਾ 200 ਤੋਂ ਪਾਰ

Wednesday, May 20, 2020 - 10:25 AM (IST)

ਚੰਡੀਗੜ੍ਹ ''ਚ ਕੋਰੋਨਾ ਵਾਇਰਸ ਦੇ 2 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਅੰਕੜਾ 200 ਤੋਂ ਪਾਰ

ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਇਹ ਦੋਵੇਂ ਹੀ ਕੇਸ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ, ਜਿਨ੍ਹਾਂ 'ਚ ਇੱਕ 25 ਸਾਲਾ ਅਤੇ ਦੂਜਾ 50 ਸਾਲਾ ਪੁਰਸ਼ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਸ਼ਹਿਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰਕੇ 202 'ਤੇ ਪੁੱਜ ਗਈ ਹੈ। ਸ਼ਹਿਰ ਦੀ ਬਾਪੂਧਾਮ ਕਾਲੋਨੀ ਕੋਰੋਨਾ ਵਾਇਰਸ ਦਾ ਗੜ੍ਹ ਬਣੀ ਹੋਈ ਹੈ।  ਸ਼ਹਿਰ 'ਚ ਇਸ ਇਲਾਕੇ 'ਚ ਸਭ ਤੋਂ ਜ਼ਿਆਦਾ ਕੇਸ ਪਾਏ ਗਏ ਹੈ, ਜਿਸ ਕਾਰਨ ਬਾਪੂਧਾਮ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।


author

Babita

Content Editor

Related News