ਦੋਰਾਹਾ ਤੋਂ ਵੱਡੀ ਖ਼ਬਰ : ਫੈਕਟਰੀ ਅੰਦਰ ਬੁਆਇਲਰ ਫੱਟਣ ਕਾਰਨ ਜ਼ੋਰਦਾਰ ਧਮਾਕਾ, 2 ਮਜ਼ਦੂਰਾਂ ਦੀ ਮੌਤ

Tuesday, Dec 20, 2022 - 03:11 PM (IST)

ਦੋਰਾਹਾ (ਵਿਪਨ, ਮਹਿੰਦਰੂ) : ਦੋਰਾਹਾ ਵਿਖੇ ਇਕ ਸਟੀਲ ਫੈਕਟਰੀ 'ਚ ਬੁਆਇਲਟ ਫੱਟਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇਸ ਘਟਨਾ ਦੌਰਾਨ 4 ਮਜ਼ਦੂਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਦੋਰਾਹਾ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਦੋਰਾਹਾ ਦੇ ਰਾਮਪੁਰ ਰੋਡ ਵਿਖੇ ਗ੍ਰੇਟ ਇੰਡੀਆ ਸਟੀਲ ਫੈਕਟਰੀ 'ਚ ਬੁਆਇਲਰ ਫੱਟ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਸੰਘਣੀ ਧੁੰਦ ਤੇ ਠੰਡ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ 'ਯੈਲੋ ਅਲਰਟ' (ਤਸਵੀਰਾਂ)

ਬੁਆਇਲਰ ਫੱਟਣ ਕਾਰਨ ਹੋਏ ਜ਼ੋਰਦਾਰ ਧਮਾਕੇ ਦੌਰਾਨ 2 ਮਜ਼ਦੂਰਾਂ ਦੀ ਮੌਤ ਹੋ ਗਈ। ਫੈਕਟਰੀ ਅੰਦਰ ਰਹਿੰਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਕੁਆਰਟਰਾਂ 'ਚ ਸੌਂ ਰਹੇ ਸੀ ਤਾਂ ਜ਼ੋਰਦਾਰਾ ਧਮਾਕਾ ਸੁਣਾਈ ਦਿੱਤਾ ਅਤੇ ਚਾਰੇ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਹੋ ਗਿਆ।

ਇਹ ਵੀ ਪੜ੍ਹੋ : ਸਰਹਾਲੀ ਥਾਣੇ 'ਚ RPG ਹਮਲੇ ਮਗਰੋਂ ਚੌਕਸ ਪੰਜਾਬ ਪੁਲਸ, ਥਾਣਿਆਂ ਨੂੰ ਲੈ ਕੇ ਲਿਆ ਗਿਆ ਅਹਿਮ ਫ਼ੈਸਲਾ

ਇਸ ਬਾਰੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਰੈਂਸਿਕ ਟੀਮ ਵੀ ਸੱਦੀ ਗਈ ਹੈ, ਜੋ ਕਿ ਸੈਂਪਲ ਲਵੇਗੀ ਅਤੇ ਪੁਲਸ ਬਣਦੀ ਕਾਰਵਾਈ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News