ਸ੍ਰੀ ਮੁਕਤਸਰ ਸਾਹਿਬ ''ਚ 2 ਹੋਰ ਕੋਰੋਨਾ ਕੇਸ ਆਏ ਸਾਹਮਣੇ, ਕੁੱਲ ਗਿਣਤੀ ਪੁੱਜੀ 84 ''ਤੇ

Monday, Jun 22, 2020 - 09:22 AM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਦੋ ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਇਕ ਵਿਅਕਤੀ ਜ਼ਿਲ੍ਹੇ ਦੇ ਪਿੰਡ ਬਲੋਚ ਕੇਰਾ ਨਾਲ ਸਬੰਧਿਤ ਹੈ, ਜੋ ਪੁਲਸ ਮੁਲਾਜ਼ਮ ਹੈ ਅਤੇ ਸੰਗਰੂਰ ਵਿਖੇ ਤਾਇਨਾਤ ਹੈ, ਜਦੋਂ ਕਿ ਦੂਜਾ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਨਾਮਦੇਵ ਨਗਰ ਨਾਲ ਸਬੰਧਿਤ ਹੈ, ਜੋ ਦਿੱਲੀ ਤੋਂ ਵਾਪਿਸ ਆਇਆ ਸੀ।

ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ ਹੁਣ ਕੁੱਲ ਕੇਸ 84 ਹੋ ਗਏ ਹਨ, ਜਿਨ੍ਹਾਂ 'ਚੋਂ 72 ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਜ਼ਿਲ੍ਹੇ 'ਚ 11 ਸਰਗਰਮ ਕੇਸ ਚੱਲ ਰਹੇ ਹਨ ਅਤੇ 1 ਸਰਗਰਮ ਮਾਮਲੇ ਦਾ ਇਲਾਜ ਜ਼ਿਲ੍ਹੇ ਤੋਂ ਬਾਹਰ ਹੋ ਰਿਹਾ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ ਜਾਂਚ ਲਈ ਭੇਜੇ ਗਏ ਨਮੂਨਿਆਂ 'ਚੋਂ 308 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ ਹੁਣ 714 ਨਮੂਨੇ ਬਕਾਇਆ ਹਨ।
 


Babita

Content Editor

Related News