194 ਕਿਲੋ ਹੈਰੋਇਨ ਮਾਮਲਾ : ਨਸ਼ਾ ਤਸਕਰਾਂ ਨੂੰ ਫੜਣ ਗਈ STF 'ਤੇ ਫਾਇਰਿੰਗ, 3 ਗ੍ਰਿਫਤਾਰ

Thursday, Feb 06, 2020 - 01:04 AM (IST)

194 ਕਿਲੋ ਹੈਰੋਇਨ ਮਾਮਲਾ : ਨਸ਼ਾ ਤਸਕਰਾਂ ਨੂੰ ਫੜਣ ਗਈ STF 'ਤੇ ਫਾਇਰਿੰਗ, 3 ਗ੍ਰਿਫਤਾਰ

ਅੰਮ੍ਰਿਤਸਰ (ਸੰਜੀਵ,ਸੁਮਿਤ)-ਫਤਿਹਗੜ੍ਹ ਚੂੜੀਆਂ ਬਾਈਪਾਸ ’ਤੇ ਪਾਮ ਗਾਰਡਨ ਸਥਿਤ ਇਕ ਕੋਠੀ ’ਚ ਅੱਜ ਦੇਰ ਰਾਤ ਨਸ਼ਾ ਸਮੱਗਲਰਾਂ ਨੂੰ ਫੜਨ ਗਈ ਨਾਰਕੋਟਿਕਸ ਟੀਮ ’ਤੇ ਸਮੱਗਲਰਾਂ ਨੇ ਗੋਲੀਆਂ ਚਲਾ ਦਿੱਤੀਆਂ। ਕ੍ਰਾਸ ਫਾਇਰਿੰਗ ਤੋਂ ਬਾਅਦ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਵਿਚ ਮਨੀ, ਸਾਜਨ ਅਤੇ ਪਾਰਸ ਸ਼ਾਮਲ ਹਨ ਜਦਕਿ ਇਸ ਆਪਰੇਸ਼ਨ ਦੌਰਾਨ ਮੁੱਖ ਦੋਸ਼ੀ ਗੰਜਾ ਜੰਡਿਆਲਾ ਵਾਲਾ ਅਤੇ ਜਾਵੇਦ ਲਾਹੌਰਕਾ ਪੁਲਸ 'ਤੇ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਸਰਚ ਦੌਰਾਨ ਪੁਲਸ ਨੇ ਮੌਕੇ ਤੋਂ ਫਾਰਚੂਨਰ ਗੱਡੀ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਏ.ਡੀ.ਸੀ.ਪੀ. ਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਪੁਟ ਮਿਲੀ ਕਿ ਕੋਠੀ ਵਿਚ ਕੁਝ ਸ਼ੱਕੀ ਵਿਅਕਤੀ ਦੇਖੇ ਗਏ ਹਨ, ਜੋ ਨਸ਼ਾ ਸਮੱਗਲਿੰਗ ਦਾ ਧੰਦਾ ਕਰਦੇ ਹਨ, ਜਿਸ 'ਤੇ ਅੱਜ ਜਦ ਪੁਲਸ ਪਾਰਟੀ ਵਲੋਂ ਰੇਡ ਕੀਤੀ ਗਈ ਤਾਂ ਨਸ਼ਾ ਸਮੱਗਲਰਾਂ ਨੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕ੍ਰਾਸ ਫਾਇਰਿੰਗ ਤੋਂ ਬਾਅਦ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ 2 ਲੋਕ ਮੌਕੇ ਤੋਂ ਫਰਾਰ ਹੋ ਗਏ।
 


author

Sunny Mehra

Content Editor

Related News