ਮੋਬਾਇਲ ਗੇਮ ਖੇਡਦਿਆਂ 15 ਸਾਲਾਂ ਦੇ ਮੁੰਡੇ ਦੀ ਮੌਤ ! ਪਿਆ ਚੀਕ-ਚਿਹਾੜਾ

Tuesday, Jan 03, 2023 - 01:20 PM (IST)

ਮੋਬਾਇਲ ਗੇਮ ਖੇਡਦਿਆਂ 15 ਸਾਲਾਂ ਦੇ ਮੁੰਡੇ ਦੀ ਮੌਤ ! ਪਿਆ ਚੀਕ-ਚਿਹਾੜਾ

ਜਲੰਧਰ, (ਸੁਨੀਲ)- ਥਾਣਾ ਮਕਸੂਦਾ ਅਧੀਨ ਪੈਂਦੇ ਪਿੰਡ ਬੁਲੰਦਪੁਰ 'ਚ ਇਕ 15 ਸਾਲਾ ਬੱਚੇ ਦੀ ਮੋਬਾਇਲ 'ਤੇ ਗੇਮ ਖੇਡਦੇ ਹੋਏ ਬੀਤੀ ਰਾਤ ਨੂੰ ਮੌਤ ਹੋ ਗਈ। ਸੂਤਰਾਂ ਦੀ ਮੰਨੀਏ ਤਾਂ ਬੱਚਾ ਫੋਨ ਦੇ ਗੇਮ ਖੇਡਣ ਦਾ ਆਦੀ ਸੀ ਅਤੇ ਹਰ ਸਮੇਂ ਮੋਬਾਇਲ 'ਚ ਗੇਮ ਖੇਡਦਾ ਰਹਿੰਦਾ ਸੀ। ਹਾਲਾਂਕਿ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਠੰਡ ਲੱਗਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੰਡਾ ਜ਼ਿਆਦਾਤਰ ਮੋਬਾਇਲ 'ਤੇ ਗੇਮ ਖੇਡਦਾ ਰਹਿੰਦਾ ਸੀ। ਜਦੋਂ ਉਸਦੀ ਮੌਤ ਹੋਈ ਤਾਂ ਉਸ ਸਮੇਂ ਵੀ ਉਸ ਦੇ ਹੱਥ 'ਚ ਫੋਨ ਸੀ। ਬੱਚੇ ਦਾ ਨਾਂ ਮਹਿਬੂਬ ਦੱਸਿਆ ਜਾ ਰਿਹਾ ਹੈ।


author

Rakesh

Content Editor

Related News