ਪੰਜਾਬ ਦੇ ਨਵੇਂ ਡੀ. ਜੀ. ਪੀ. ਦਿਨਕਰ ਗੁਪਤਾ ਬਾਰੇ 10 ਖਾਸ ਗੱਲਾਂ

02/08/2019 7:50:07 PM

ਜਲੰਧਰ (ਅਰੁਣ ਚੋਪੜਾ)-ਪੰਜਾਬ ਸਰਕਾਰ ਵਲੋਂ ਯੂ.ਪੀ.ਐੱਸ.ਸੀ ਦੀ ਪੈਨੇਲ ਲਿਸਟ ਮੁਤਾਬਕ ਵੀਰਵਾਰ ਨੂੰ ਦਿਨਕਰ ਗੁਰਤਾ ਨੂੰ ਨੂੰ ਪੰਜਾਬ ਦਾ ਨਵਾਂ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ। ਗੁਪਤਾ ਸਾਲ 1987 ਬੈੱਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। ਡੀ. ਜੀ. ਪੀ. ਨਿਯੁਕਤ ਹੋਣ ਤੋਂ ਪਹਿਲਾਂ ਉਹ ਇੰਟੈਲੀਜੈਂਸ ਚੀਫ ਦੇ ਅਹੁੱਦੇ ਉਤੇ ਕੰਮ ਕਰ ਰਹੇ ਸਨ। ਆਓ ਤਹਾਨੂੰ ਦੱਸਦੇ ਹਾਂ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ-

ਬੇਦਾਗ ਅਧਿਕਾਰੀ

ਆਈ. ਪੀ. ਐੱਸ. ਅਧਿਕਾਰੀ ਦਿਨਕਰ ਗੁਪਤਾ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਨਾਤਾ ਨਹੀਂ ਹੈ। ਆਈ. ਪੀ. ਐੱਸ. ਅਧਿਕਾਰੀ ਵਜੋਂ ਉਨ੍ਹਾਂ ਦਾ ਅਕਸ ਬੇਦਾਗ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਵਿਚ ਰਹਿ ਚੁੱਕੇ ਹਨ ਡੈਪੂਟੇਸ਼ਨ ਉਤੇ

ਜੂਨ 2004 ਤੋਂ ਜੁਲਾਈ 2012 ਤਕ ਉਹ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਡੈਪੂਟੇਸ਼ਨ ਉਤੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਈ ਸੰਵੇਦਨਸ਼ੀਲ ਅਹੁੱਦਿਆਂ ਉਤੇ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਈ. ਬੀ. ਵਿਚ ਬਤੌਰ ਜੁਆਇੰਟ ਨਿਦੇਸ਼ਕ ਦੇ ਤੌਰ ਉਤੇ ਵੀ ਕੰਮ ਕੀਤਾ।

ਅੱਤਵਾਦ ਖਿਲ਼ਾਫ ਡੱਟ ਰਹੇ ਦਿਨਕਰ

ਗੁਪਤਾ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰਰਿਸਟ ਸਕਵੈਡ ਅਤੇ ਆਰਗੇਨਾਇਜਡ ਕ੍ਰਾਇਮ ਕੰਟਰੋਲ ਯੂਨੀਟ ਵਿਚ ਕੰਮ ਕਰ ਚੁੱਕੇ ਹਨ।

ਏ.ਡੀ.ਜੀ.ਪੀ ਕੈਰਿਅਰ

26 ਅਪ੍ਰੈਲ 2018 ਨੂੰ ਉਨ੍ਹਾਂ ਨੂੰ ਏ. ਡੀ. ਜੀ. ਪੀ. ਬਣਾਇਆ ਗਿਆ ਸੀ।  ਏ. ਡੀ. ਜੀ. ਪੀ. ਵਲੋਂ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਨਾਗਰਿਕ ਸਮਾਜ ਦੇ ਵਿਚਕਾਰ ਬਹਿਤਰ ਤਾਲਮੇਲ ਬਣਾਉਣ ਲਈ ਪ੍ਰਭਾਵੀ ਕਦਮ ਚੁੱਕੇ ਸਨ।

ਅੱਤਵਾਦ ਸਮੇਂ ਸੇਵਾਵਾਂ

ਪੰਜਾਬ ਵਿਚ ਅੱਤਵਾਦ ਦੇ ਸਮੇਂ ਦੌਰਾਨ ਗੁਪਤਾ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ  ਵਿਚ ਬਤੌਰ ਐੱਸ. ਐੱਸ. ਪੀ. ਸੇਵਾਵਾ ਨਿਭਾ ਚੁੱਕੇ ਹਨ।

ਕਈ ਅਹਿਮ ਅਹੁੱਦਿਆਂ ਉਤੇ ਦਿੱਤੀਆਂ ਸੇਵਾਵਾਂ

ਸਾਲ 2004 ਤਕ ਸੂਬੇ ਵਿਚ ਲੁਧਿਆਣਾ ਅਤੇ ਜਲੰਧਰ ਰੇਂਜ਼ ਦੇ ਡੀ. ਆਈ. ਜੀ. ਅਤੇ ਡੀ. ਆਈ. ਜੀ. ਕਾਊਂਟਰ ਇੰਟੈਲੀਜੈਂਸ ਅਤੇ ਡੀ. ਆਈ. ਇੰਟੈਲੀਜੈਂਸ ਸਣੇ ਪੁਲਸ ਵਿਭਾਗ ਵਿਚ ਕਈ ਅਹਿਮ ਅਹੁੱਦਿਆਂ ਉਤੇ ਤਾਇਨਾਤ ਰਹੇ ਹਨ।

ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨ

ਦਿਨਕਰ ਗੁਪਤਾ ਨੂੰ 1992 ’ਚ ਬਹਾਦਰੀ ਲਈ ਪੁਲਸ ਮੈਡਲ, 1994 ਵਿਚ ਬੇਮਿਸਾਲ ਹਿੰਮਤ ਵਿਖਾਉਣ ਲਈ ਬਾਰ-ਟੂ ਪੁਲਸ ਮੈਡਲ ਦਿੱਤਾ ਗਿਆ। 2010 ਵਿਚ ਉਨ੍ਹਾਂ ਨੂੰ ਵਧੀਆ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ ਪ੍ਰਦਾਨ ਕੀਤਾ ਗਿਆ।

ਅਮਰੀਕੀ ਯੂਨੀਵਰਸਿਟੀਜ਼ ਵਿਚ ਵਿਜ਼ਿਟਿੰਗ ਪ੍ਰੋਫੈਸਰ

ਗੁਪਤਾ ਵਾਸ਼ਿੰਗਟਨ ਡੀ. ਸੀ. (ਅਮਰੀਕਾ) ਦੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਅਤੇ ਅਮਰੀਕਨ ਯੂਨੀਵਰਸਿਟੀ ’ਚ 2000 ਤੋਂ 2001 ਤਕ ਵਿਜ਼ਿਟਿੰਗ ਪ੍ਰੋਫੈਸਰ ਵੀ ਰਹੇ। 1999 ’ਚ ਉਨ੍ਹਾਂ ਨੂੰ ਬ੍ਰਿਟਿਸ਼ ਕੌਂਸਲ ਨੇ ਲੰਡਨ ਸਕੂਲ ਆਫ ਇਕਨਾਮਿਕਸ ’ਚ 10 ਸਾਲ ਲਈ ਲੀਡਰਸ਼ਿਪ ਵਿਸ਼ੇ ’ਤੇ ਗੁਰੂਕੁੱਲ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਬਰਤਾਨੀਆ ਵਲੋਂ ਗੁਰੂਕੁੱਲ ਸਕਾਲਰਸ਼ਿਪ ਦਿੱਤੀ ਗਈ ਸੀ।

ਵਿਦੇਸ਼ੀ ਪੁਲਸ ਫੋਰਸਾਂ ਦਾ ਤਜ਼ਰਬਾ

ਉਨ੍ਹਾਂ ਨੂੰ ਸਕਾਟਲੈਂਡ ਯਾਰਡ, ਲੰਡਨ ਅਤੇ ਨਿਊਯਾਰਕ ਪੁਲਸ ਵਿਭਾਗ ਸਮੇਤ ਕਈ ਕੌਮਾਂਤਰੀ ਪੁਲਸ ਫੋਰਸਾਂ ਦਾ ਵੀ ਤਜਰਬਾ ਅਤੇ ਸਿਖਲਾਈ ਹਾਸਲ ਹੈ।

 ਇਨਫਰਮੇਸ਼ਨ ਸਿਸਟਮ ਉਤੇ ਪਕੜ

1997 ’ਚ ਉਹ ਇੰਗਲੈਂਡ ਗਏ ਸਨ। ਉਸ ਸਾਲ ਡੀ. ਜੀ. ਪੀ., ਆਈ. ਜੀ. ਕਾਨਫਰੰਸ ’ਚ ਉਨ੍ਹਾਂ ਵਲੋਂ ਤਿਆਰ ਕ੍ਰਾਈਮ ਡਾਟਾਬੇਸ ਮੈਨੇਜਮੈਂਟ ਐਂਡ ਵਿਲਜ਼ ਇਨਫਰਮੇਸ਼ਨ ਸਿਸਟਮ ਵਿਸ਼ੇ ਨੂੰ ਲੈ ਕੇ ਪ੍ਰੈਜ਼ੈਨਟੇਸ਼ਨ ਦਿੱਤੀ ਗਈ ਸੀ।


Arun chopra

Content Editor

Related News