ਨਾਜਾਇਜ਼ ਸ਼ਰਾਬ ਦੀਆਂ 10 ਬੋਤਲਾਂ ਬਰਾਮਦ

Sunday, Aug 11, 2024 - 05:10 PM (IST)

ਨਾਜਾਇਜ਼ ਸ਼ਰਾਬ ਦੀਆਂ 10 ਬੋਤਲਾਂ ਬਰਾਮਦ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਵੱਲੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਬਾ ਚੈਕਿੰਗ ਦੇ ਸਬੰਧ ’ਚ ਨੇੜੇ ਦਾਣਾ ਮੰਡੀ ਮੰਡੀ ਬੱਸ ਸਟੈਂਡ ਠੁੱਲੀਵਾਲ ਮੌਜੂਦ ਸੀ।

ਇਸ ਦੌਰਾਨ ਮੁਖ਼ਬਰ ਦੀ ਇਤਲਾਹ ’ਤੇ ਪਲਵਿੰਦਰ ਸਿੰਘ ਉਕਤ ਨੂੰ ਗੁੰਮਟੀ ਰੋਡ ਨੇੜੇ ਪੁਲ ਡਰੇਨ ਠੁੱਲੀਵਾਲ ਕੋਲ ਚੈੱਕ ਕੀਤਾ ਤਾਂ ਉਸ ਕੋਲੋਂ 10 ਬੋਤਲਾਂ ਸ਼ਰਾਬ ਨਜਾਇਜ਼ ਦੀਆਂ ਬਰਾਮਦ ਹੋਈਆਂ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News