ਨਸ਼ਾ ਸਮੱਗਲਿੰਗ ਦੇ ਮਾਮਲੇ ''ਚ 10-10 ਸਾਲ ਦੀ ਕੈਦ ਤੇ ਜੁਰਮਾਨਾ

Thursday, Jul 13, 2017 - 03:03 AM (IST)

ਨਸ਼ਾ ਸਮੱਗਲਿੰਗ ਦੇ ਮਾਮਲੇ ''ਚ 10-10 ਸਾਲ ਦੀ ਕੈਦ ਤੇ ਜੁਰਮਾਨਾ

ਕਪੂਰਥਲਾ,   (ਮਲਹੋਤਰਾ)- ਐਡੀਸ਼ਨਲ ਜ਼ਿਲਾ ਤੇ ਜੱਜ-ਕਮ-ਜੱਜ ਸਪੈਸ਼ਲ ਕੋਰਟ ਕਪੂਰਥਲਾ ਮਾਣਯੋਗ ਸਚਿਨ ਸ਼ਰਮਾ ਦੀ ਅਦਾਲਤ 'ਚ ਚੱਲ ਰਹੇ ਨਸ਼ਾ ਸਮੱਗਲਿੰਗ ਦੇ ਦੋ ਮਾਮਲਿਆਂ 'ਚ ਨਾਮਜ਼ਦ ਕੀਤੇ ਗਏ ਦੋਵੇਂ ਦੋਸ਼ੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ 10-10 ਸਾਲ ਦੀ ਕੈਦ ਤੇ ਕ੍ਰਮਵਾਰ ਦੋ ਲੱਖ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਦੋਵੇਂ ਦੋਸ਼ੀਆਂ ਨੂੰ ਹੋਰ ਸਜ਼ਾ ਭੁਗਤਣੀ ਹੋਵੇਗੀ।
 ਜਾਣਕਾਰੀ ਅਨੁਸਾਰ ਸਾਲ 2016 ਦੌਰਾਨ ਥਾਣਾ ਕਬੀਰਪੁਰ ਦੀ ਪੁਲਸ ਨੇ ਕੀਤੀ ਨਾਕੇਬੰਦੀ ਦੌਰਾਨ ਦੋਸ਼ੀ ਰਵਿੰਦਰ ਸਿੰਘ ਉਰਫ ਪਹਾੜ ਪੁੱਤਰ ਜਗੀਰ ਸਿੰਘ ਨਿਵਾਸੀ ਪਿੰਡ ਮਿਰਜ਼ਾਪੁਰ ਥਾਣਾ ਕਬੀਰਪੁਰ ਤੋਂ 200 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਸਨ। ਦੋਸ਼ੀ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਸੀ। ਲਗਾਤਾਰ ਮਾਣਯੋਗ ਅਦਾਲਤ 'ਚ ਨਸ਼ਾ ਸਮੱਗਲਰ ਦੇ ਵਿਰੁੱਧ ਕੇਸ ਚੱਲਣ ਤੋਂ ਬਾਅਦ ਬੁੱਧਵਾਰ ਨੂੰ ਮਾਣਯੋਗ ਸਚਿਨ ਸ਼ਰਮਾ ਦੀ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਰਵਿੰਦਰ ਸਿੰਘ ਪਹਾੜ ਨੂੰ 10 ਸਾਲ ਦੀ ਕੈਦ ਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਸੇ ਤਰ੍ਹਾਂ ਮਾਣਯੋਗ ਅਦਾਲਤ 'ਚ ਚੱਲ ਰਹੇ ਇਕ ਨਸ਼ਾ ਸਮੱਗਲਿੰਗ ਦੇ ਹੋਰ ਮਾਮਲੇ 'ਚ ਲਗਾਤਾਰ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਨਾਜਰ ਸਿੰਘ ਨਿਵਾਸੀ ਪਿੰਡ ਤੋਤੀ ਸੁਲਤਾਨਪੁਰ ਲੋਧੀ ਨੂੰ 10 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਦੇਣ ਦੀ ਸੂਰਤ 'ਚ 2 ਸਾਲ ਦੀ ਸਜ਼ਾ ਹੋਰ ਭੁਗਤਣੀ ਹੋਵੇਗੀ।


Related News