''ਅਸੀਂ ਖ਼ਤਰੇ ''ਚ ਪੈ ਕੇ ਨਸ਼ਾ ਤਸਕਰਾਂ ਨੂੰ ਫੜ੍ਹਦੇ ਆਂ, ਪੁਲਸ ਕਹਿੰਦੀ ਹੈ ਰਿਕਵਰੀ ਘੱਟ ਹੈ, ਛੱਡ ਦਿਓ ਇਹਨੂੰ''
Monday, Sep 04, 2023 - 05:35 PM (IST)

ਬਠਿੰਡਾ : ਬੀੜ ਤਲਾਬ ਬਸਤੀ 'ਚ ਨਸ਼ੀਲੇ ਪਦਾਰਥ ਵੇਚਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਫੜ੍ਹ ਲਿਆ ਸੀ। ਐਤਵਾਰ ਨੂੰ ਪਿੰਡ ਬੀੜ ਤਲਾਬ ਬਸਤੀ ਦੇ ਲੋਕਾਂ ਨਾਲ ਬੈਠਕ ਕਰਨ ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਪਰਮਜੀਤ ਸਿੰਘ ਡੋਡ, ਐੱਸ. ਐੱਚ. ਓ. ਜਸਵੀ ਔਲਖ਼ ਪਹੁੰਚੇ। ਐੱਸ. ਟੀ. ਐੱਫ. ਟੀਮ ਨੇ ਸਰਚ ਅਭਿਆਨ ਨਹੀਂ ਚਲਾਇਆ, ਬਲਕਿ ਡੀ. ਐੱਸ. ਪੀ. ਲੋਕਾਂ ਨੂੰ ਜਾਗਰੂਕ ਕਰਨ ਗਏ ਕਿ ਜੇਕਰ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਹੈ ਤਾਂ ਸ਼ੁਰੂਆਤ ਘਰ ਤੋਂ ਕਰਨੀ ਪਵੇਗੀ। ਬੱਚਿਆਂ 'ਤੇ ਧਿਆਨ ਦੇਣਾ ਪਵੇਗਾ ਕਿ ਉਹ ਕਿਸ ਤਰ੍ਹਾਂ ਦੀ ਸੰਗਤ 'ਚ ਬੈਠਦੇ ਹਨ। ਉੱਥੇ ਹੀ, ਪੁਲਸ ਦੀ ਕਾਰਵਾਈ ਦੇ ਤਰੀਕੇ ਤੋਂ ਲੋਕ ਨਾਖ਼ੁਸ਼ ਦਿਖੇ। ਅੰਤ 'ਚ ਡੀ. ਐੱਸ. ਪੀ. ਨੇ ਦੋਸ਼ੀਆਂ 'ਤੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ- ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਸੰਭਲਣ ਦਾ ਵੀ ਨਾ ਦਿੱਤਾ ਮੌਕਾ
ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਚਿੱਟਾ ਵੇਚਣ ਵਾਲੇ ਵਿਅਕਤੀ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੂੰ ਮਜਬੂਰ ਹੋ ਕੇ ਵੀਡੀਓ ਵਾਇਰਲ ਕਰਨੀ ਪਈ, ਜਿਸ ਦੇ ਬਾਅਦ ਪੁਲਸ ਨੇ ਦੋਸ਼ੀ ਨੂੰ ਫੜ੍ਹ ਲਿਆ। ਲੋਕਾਂ ਨੇ ਕਿਹਾ ਕਿ ਰਿਕਵਰੀ ਜਿੰਨੀ ਵੀ ਹੋਵੇ, ਕੇਸ ਦਰਜ ਕੀਤਾ ਜਾਵੇ। ਜੇਕਰ ਪੁਲਸ ਫੜ੍ਹੇ ਗਏ ਵਿਅਕਤੀ ਨੂੰ ਛੱਡੇਗੀ ਤਾਂ ਪਿੰਡ ਵਾਸੀ ਨਸ਼ੇ ਵਿਰੋਧੀ ਅਭਿਆਨ ਤੋਂ ਪਿੱਛੇ ਹਟ ਜਾਣਗੇ।
ਇਹ ਵੀ ਪੜ੍ਹੋ- ਕਾਨਟਰੈਕਟ ਮੈਰਿਜ ਦੇ ਜਾਲ 'ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ, ਖ਼ੁਦਕੁਸ਼ੀ ਤੱਕ ਪਹੁੰਚਾ ਰਹੀ ਵਿਦੇਸ਼ ਜਾਣ ਦੀ ਲਾਲਸਾ
ਲੋਕਾਂ ਨੇ ਅੱਗੇ ਕਿਹਾ ਕਿ ਕਮੇਟੀ ਦੇ ਲੋਕ ਨਸ਼ਾ ਵੇਚਣ ਵਾਲਿਆਂ ਨੂੰ ਫੜ੍ਹਦੇ ਹਨ ਤਾਂ ਉਨ੍ਹਾਂ ਕੋਲੋਂ ਘੱਟ ਰਿਕਵਰੀ ਹੋਣ ਕਾਰਨ ਪੁਲਸ ਉਨ੍ਹਾਂ ਨੂੰ ਛੱਡ ਦਿੰਦੀ ਹੈ। ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਖ਼ਤਰੇ 'ਚ ਪੈ ਕੇ ਫੜ੍ਹਦੇ ਹਾਂ। ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਦੋਸ਼ੀ ਛੁੱਟ ਜਾਂਦੇ ਹਨ ਅਤੇ ਪਿੰਡ ਵਾਸੀਆਂ ਨਾਲ ਰੰਜਿਸ਼ ਰੱਖਣ ਲਗਦੇ ਹਨ। ਆਪਣੇ ਪੱਧਰ 'ਤੇ ਕਮੇਟੀਆਂ ਬਣਾ ਕੇ ਉਹ ਚਿੱਟਾ ਵੇਚਣ ਵਾਲਿਆਂ ਤੇ ਨਜ਼ਰ ਰੱਖ ਰਹੇ ਹਨ। ਕਈ ਪਿੰਡਾਂ 'ਚ ਤਾਂ ਨਸ਼ਾ ਸਮੱਗਲਰਾਂ ਨੂੰ ਫੜ੍ਹਨ 'ਤੇ 5,000 ਰੁਪਏ ਤੱਕ ਇਨਾਮ ਵੀ ਦਿੱਤਾ ਜਾਂਦਾ ਹੈ। ਪਰ ਪੁਲਸ ਉਨ੍ਹਾਂ 'ਤੇ ਕਾਰਵਾਈ ਕਰਨ ਤੋਂ ਬਚਦੀ ਹੈ। ਨਸ਼ੇ ਖਿਲਾਫ ਠੋਸ ਕਾਰਵਾਈ ਕਰਨ ਦੀ ਬਜਾਏ ਬੈਠਕਾਂ ਕਰ ਕੇ ਸਿਰਫ ਖਾਨਾ-ਪੂਰਤੀ ਕੀਤੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711