ਮੈਂਗੋ ਲੱਸੀ

06/19/2018 2:37:07 PM

ਨਵੀਂ ਦਿੱਲੀ— ਅੰਬ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਗਰਮੀਆਂ 'ਚ ਲੋਕ ਅੰਬ ਖਾਣ ਦੇ ਨਾਲ-ਨਾਲ ਮੈਂਗੋ ਸ਼ੇਕ ਪੀਣਾ ਵੀ ਬਹੁਤ ਹੀ ਪਸੰਦ ਕਰਦੇ ਹਨ ਪਰ ਤੁਸੀਂ ਗਰਮੀਆਂ 'ਚ ਘਰ 'ਤੇ ਆਸਾਨੀ ਨਾਲ ਮੈਂਗੋਂ ਲੱਸੀ ਬਣਾ ਕੇ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਮਹਿਮਾਨਾਂ ਨੂੰ ਵੀ ਸਰਵ ਕਰ ਸਕਦੇ ਹੋ। ਪੀਣ 'ਚ ਸੁਆਦ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਬਹੁਤ ਹੀ ਹੈਲਦੀ ਹੁੰਦੀ ਹੈ ਤਾਂ ਚਲੋ ਜਾਣਦੇ ਹਾਂ ਘਰ 'ਤੇ ਆਸਾਨੀ ਨਾਲ ਮੈਂਗੋ ਲੱਸੀ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਅੰਬ 1 ਕੱਪ(ਕੱਟੇ ਹੋਏ)
- ਖੰਡ 1/2 ਕੱਪ
- ਦਹੀਂ 1/2 ਕੱਪ
- ਇਲਾਇਚੀ 2
- ਆਈਸ ਕਿਊਬ 8-9
- ਪੁਦੀਨੇ ਦੀਆਂ ਪੱਤੀਆਂ 4-5 ਗਾਰਨਿਸ਼ ਕਰਨ ਲਈ
- ਬਾਦਾਮ ਗਾਰਨਿਸ਼ ਕਰਨ ਲਈ
- ਕਾਜੂ ਗਾਰਨਿਸ਼ ਕਰਨ ਲਈ
- ਪਿਸਤਾ ਗਾਰਨਿਸ਼ ਕਰਨ ਲਈ
ਬਣਾਉਣ ਦੀ ਵਿਧੀ
1.
ਮੈਂਗੋ ਲੱਸੀ ਬਣਾਉਣ ਲਈ 1-2 ਪਕੇ ਹੋਏ ਅੰਬ ਦੇ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਇਕ ਜਾਰ 'ਚ 1/2 ਕੱਪ ਦਹੀਂ, ਅੰਬ ਦੇ ਟੁੱਕੜੇ, 1/2 ਕੱਪ ਖੰਡ ਅਤੇ 8-9 ਆਈਸ ਕਿਊਬ ਪਾ ਕੇ ਮਿਕਸ ਕਰੋ।
2. ਫਿਰ ਇਸ 'ਚ 2 ਇਲਾਇਚੀ ਪਾ ਕੇ ਸਮੂਦ ਬਲੈਂਡ ਕਰ ਲਓ।
3. ਬਲੈਂਡ ਕਰਨ ਦੇ ਬਾਅਦ ਇਸ ਨੂੰ ਜਾਰ ਜਾਂ ਗਲਾਸ 'ਚ ਪਾਓ। ਇਸ ਤੋਂ ਬਾਅਦ ਇਸ ਦੇ ਉਪਰ ਪੁਦੀਨੇ ਦੀਆਂ ਪੱਤੀਆਂ, ਬਾਦਾਮ, ਪਿਸਤਾ ਜਾਂ ਕਾਜੂ ਪਾ ਕੇ ਗਾਰਨਿਸ਼ ਕਰੋ।
4. ਤੁਹਾਡੀ ਠੰਡੀ-ਠੰਡੀ ਮੈਂਗੋ ਲੱਸੀ ਤਿਆਰ ਹੈ ਇਸ ਨੂੰ ਸਰਵ ਕਰੋ।

 


Related News