ਡਰੀਮ ਪਿਕਚਰਜ਼ ਐਂਟਰਟੇਨਮੈਂਟ ਵਿਸਾਖੀ ਮੌਕੇ ਲੈ ਕੇ ਆ ਰਿਹੈ ਫ਼ਿਲਮ ‘ਮੇਰਾ ਬਾਬਾ ਨਾਨਕ’

Friday, Mar 10, 2023 - 10:15 PM (IST)

ਡਰੀਮ ਪਿਕਚਰਜ਼ ਐਂਟਰਟੇਨਮੈਂਟ ਵਿਸਾਖੀ ਮੌਕੇ ਲੈ ਕੇ ਆ ਰਿਹੈ ਫ਼ਿਲਮ ‘ਮੇਰਾ ਬਾਬਾ ਨਾਨਕ’

ਚੰਡੀਗੜ੍ਹ (ਬਿਊਰੋ) :  ਡਰੀਮ ਪਿਕਚਰਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਫਿਲਮ ‘ਮੇਰਾ ਬਾਬਾ ਨਾਨਕ’ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਹ ਫ਼ਿਲਮ ਆਉਣ ਵਾਲੀ ਵਿਸਾਖੀ ਮੌਕੇ 14 ਅਪ੍ਰੈਲ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ। ਦੁਨੀਆ ਭਰ ’ਚ ਸਿੱਖ ਭਾਈਚਾਰਾ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦਾ ਹੈ ਅਤੇ ਇਹ ਫ਼ਿਲਮ ਸਾਰਿਆਂ ਲਈ ਇਕ ਤੋਹਫ਼ਾ ਹੋਵੇਗੀ।  
ਫ਼ਿਲਮ ਦਾ ਪੋਸਟਰ ਤਾਂ ਸਾਹਮਣੇ ਆ ਚੁੱਕਾ ਹੈ ਪਰ ਕਹਾਣੀ ਦਾ ਅਜੇ ਸਾਹਮਣੇ ਆਉਣਾ ਬਾਕੀ ਹੈ। ਫ਼ਿਲਮ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕਰੇਗੀ, ਜੋ ਫ਼ਿਲਮ ਦੇ ਨਾਂ ਅਨੁਸਾਰ ਪ੍ਰਤੀਬਿੰਬਤ ਹੈ। ਇਹ ਦਰਸ਼ਕਾਂ ਨੂੰ ਵਿਸ਼ਵਾਸ ਨਾਲ ਜੋੜੇਗੀ ਅਤੇ ਧਾਰਮਿਕ ਦ੍ਰਿਸ਼ਟੀਕੋਣ ਰਾਹੀਂ ਦਿਲਾਂ ਨੂੰ ਛੂਹੇਗੀ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, ਚੁੱਕਿਆ ਇਹ ਕਦਮ

ਫ਼ਿਲਮ ‘ਮੇਰਾ ਬਾਬਾ ਨਾਨਕ’ ਦੀ ਸਟਾਰ ਕਾਸਟ 'ਚ ਅਮਨਮੀਤ ਸਿੰਘ, ਵਿਕਰਮਜੀਤ ਵਿਰਕ, ਹਰਸ਼ਜੋਤ ਕੌਰ, ਹਰਪ੍ਰੀਤ ਬੈਂਸ, ਕੁਲ ਸਿੱਧੂ, ਮਿੰਟੂ ਕਾਪਾ, ਮਹਾਬੀਰ ਭੁੱਲਰ, ਤਰਸੇਮ ਪਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਅਨੀਤਾ ਮੀਤ, ਵਰਿੰਦਰ ਵਸ਼ਿਸ਼ਟ, ਰਣਦੀਪ ਭੰਗੂ, ਅੰਮ੍ਰਿਤਪਾਲ ਬਿੱਲਾ, ਜਸਬੀਰ ਗਿੱਲ, ਨਿਮਰਤ ਪਰਤਾਪ ਸਿੰਘ, ਗੁਰਸੇਵਕ ਮੰਡੇਰ ਅਤੇ ਦਿਲਨੂਰ ਏਂਜਲ ਸ਼ਾਮਲ ਹਨ। ਫ਼ਿਲਮ ਅਮਨਮੀਤ ਸਿੰਘ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਦਾ ਨਿਰਮਾਣ ਰਾਜਾ ਲਾਇਲਪੁਰੀਆ ਅਤੇ ਹਰਮਨਦੀਪ ਸਿੰਘ ਵੱਲੋਂ ਕੀਤਾ ਗਿਆ ਹੈ ਅਤੇ ਸਤਨਾਮ ਸਿੰਘ ਢਿੱਲੋਂ ਤੇ ਵਿਕਰਮਜੀਤ ਵਿਰਕ ਵੱਲੋਂ ਸਹਿ-ਨਿਰਮਿਤ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਕੈਬਨਿਟ ਨੇ ਨਵੀਂ ਐਕਸਾਈਜ਼ ਤੇ ਮਾਈਨਿੰਗ ਪਾਲਿਸੀ ਨੂੰ ਦਿੱਤੀ ਮਨਜ਼ੂਰੀ, CM ਨੇ ਸਾਂਝੀ ਕੀਤੀ ਪੋਸਟ

ਫ਼ਿਲਮ ਦੇ ਗੀਤ ਅਮਰਦੀਪ ਸਿੰਘ ਗਿੱਲ, ਦੀਪ ਅਟਵਾਲ, ਅਮਰ ਜਲਾਲ ਵੱਲੋਂ ਲਿਖੇ ਗਏ ਹਨ। ਬੈਕਗਰਾਊਂਡ ਸਕੋਰ ਜੈਦੇਵ ਕੁਮਾਰ ਵੱਲੋਂ ਦਿੱਤਾ ਗਿਆ ਹੈ ਅਤੇ ਸੰਗੀਤ ਮਨਪਾਲ ਸਿੰਘ, ਜਸਕੀਰਤ ਸਿੰਘ ਅਤੇ ਭਾਈ ਮੰਨਾ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਡੀ. ਓ. ਪੀ. ਕਾਰਥਿਕ ਕੇ. ਹਨ ਅਤੇ ਇਸ ਦਾ ਸੰਪਾਦਨ ਹਾਰਦਿਕ ਸਿੰਘ ਰੀਨ ਵੱਲੋਂ ਕੀਤਾ ਗਿਆ ਹੈ। 


author

Manoj

Content Editor

Related News