ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਦਾ ਪੰਜਾਬ ਸਰਕਾਰ ’ਤੇ ਹਮਲਾ
Sunday, Sep 24, 2023 - 02:45 PM (IST)

ਪਟਿਆਲਾ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਸਰਕਾਰ ਤੋਂ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੇ ਵੀ ਪੰਜਾਬ ਸਰਕਾਰ ’ਤੇ ਹਮਲਾ ਬੋਲਿਆ ਹੈ। ਰਣਇੰਦਰ ਨੇ ਕਿਹਾ ਹੈ ਕਿ ਦੋ ਸਾਲਾਂ ਤੋਂ ਵੀ ਘੱਟ ਸਮੇਂ ’ਚ ਸੂਬੇ ਸਿਰ 50 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੜ੍ਹਾ ਦੇਣਾ, ਕਿਸੇ ਵੀ ਨਿਕੰਮੀ ਸਰਕਾਰ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਲਗਾਉਣ ਲਈ ਕਾਫ਼ੀ ਹੈ। ਇਹ ਕਰਜ਼ੇ ਦੀ ਰਕਮ ਇਸ ਕਰਕੇ ਹੋਰ ਵੀ ਜ਼ਿਆਦਾ ਤਕਲੀਫ਼-ਦੇਹ ਹੈ ਕਿਉਂਕਿ ਅੱਜ ਪੰਜਾਬ ਦਾ ਬੱਚਾ-ਬੱਚਾ ਇਸ ਗੱਲ ਤੋਂ ਜਾਣੂ ਹੈ ਕਿ ਇਸ ਦੀ ਵਰਤੋਂ ਵਿਕਾਸ ਕਾਰਜਾਂ ਲਈ ਨਹੀਂ ਬਲਕਿ ਕੇਜਰਵਾਲ ਦੀ ਬਾਹਰੀ ਰਾਜਾਂ ’ਚ ਝੂਠੀ ਮਸ਼ਹੂਰੀ, ਐਸ਼ੋ-ਅਰਾਮ ਅਤੇ ਹਵਾਈ ਸਫ਼ਰਾਂ 'ਤੇ ਹੋਈ ਹੈ।
ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਚਿੱਠੀ ਲਿਖ ਕੇ ਕਰਜ਼ੇ ਦੇ ਪੈਸੇ ਦੀ ਦੁਰਵਰਤੋਂ ਸਬੰਧੀ ਪੁੱਛੇ ਗਏ ਸਵਾਲਾਂ ਨੂੰ, ਆਪਣੇ-ਆਪ ਨੂੰ ਸ਼ੀਸ਼ਾ ਦਿਖਾਇਆ ਹੀ ਸਮਝੋ 'ਭਗਵੰਤ ਮਾਨ' ! ਹਾਲੇ ਵੀ ਸੰਭਾਲਣ ਦਾ ਮੌਕਾ ਹੈ, ਨਹੀਂ ਅੱਤ ਤੇ ਅੰਤ ਵਿੱਚ ਫ਼ਰਕ ਸਿਰਫ਼ ਟਿੱਪੀ ਦਾ ਹੀ ਹੁੰਦਾ ਹੈ।