ਧੂਮਧਾਮ ਨਾਲ ਕੀਤੀ ਗਈ ਛੱਠ ਪੂਜਾ

Wednesday, Nov 14, 2018 - 05:17 PM (IST)

ਧੂਮਧਾਮ ਨਾਲ ਕੀਤੀ ਗਈ ਛੱਠ ਪੂਜਾ

ਪਟਿਆਲਾ (ਬਲਜਿੰਦਰ)-ਸ਼ਹਿਰ ਵਿਚ ਕਈ ਥਾਵਾਂ ’ਤੇ ਵੱਖ-ਵੱਖ ਸੰਗਠਨਾਂ ਵੱਲੋਂ ਸਮਾਗਮਾਂ ਦਾ ਆਯੋਜਨ ਕਰ ਕੇ ਛੱਠ ਪੂਜਾ ਕੀਤੀ ਗਈ। ਪਟਿਆਲਾ ਸ਼ਹਿਰ ਵਿਚ ਡੀ. ਐੱਮ. ਡਬਲਿਊ. ਅਤੇ ਫੈਕਟਰੀ ਏਰੀਆ ਹੋਣ ਕਾਰਨ ਵੱਡੀ ਗਿਣਤੀ ’ਚ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਵਿਅਕਤੀ ਆ ਕੇ ਰਹਿ ਰਹੇ ਹਨ। ਇਸੇ ਦੌਰਾਨ ਬਿਹਾਰ ਜਨ ਕਲਿਆਣ ਸੰਮਤੀ ਵੱਲੋਂ ਪਹਿਲਾ ਛੱਠ ਪੂਜਾ ਉਤਸਵ ਫੋਕਲ ਪੁਆਇੰਟ ਨੇਡ਼ੇ ਪਾਣੀ ਵਾਲੀ ਟੈਂਕੀ ਵਿਖੇ ਮਨਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਵਾਸੀ ਵਿੰਗ ਦੇ ਪ੍ਰਧਾਨ ਜੈ ਪ੍ਰਕਾਸ਼ ਯਾਦਵ ਦੀ ਅਗਵਾਈ ਹੇਠ ਹੋਏ ਇਸ ਆਯੋਜਨ ਵਿਚ ਬਤੌਰ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਅਨੇਕਤਾ ਵਿਚ ਏਕਤਾ ਦਾ ਦੇਸ਼ ਹੈ। ਇਥੇ ਸਾਰੇ ਧਰਮਾਂ ਦਾ ਬਰਾਬਰ ਸਨਮਾਨ ਹੈ। ਛੱਠ ਪੂਜਾ ਇਕ ਪਵਿੱਤਰ ਤਿਉਹਾਰ ਹੈ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਿਹਾਰ ਜਨ ਕਲਿਆਣ ਸੰਮਤੀ ਵੱਲੋਂ ਇਸ ਮੌਕੇ ਇਕ ਵੱਡਾ ਸਮਾਗਮ ਕਰ ਕੇ ਆਪਣੇ ਸਮੁੱਚੇ ਭਾਈਚਾਰੇ ਨਾਲ ਆਯੋਜਨ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਸਨੌਰ, ਵਿਵੇਕ ਯਾਦਵ, ਆਰ. ਕੇ. ਯਾਦਵ, ਅਰਵਿੰਦ ਯਾਦਵ, ਸਦਮ ਸਿੰਘ, ਸੰਜੇ ਸਿੰਘ, ਬਲਜਿੰਦਰ, ਪ੍ਰਮੋਦ, ਪਵਨ ਸਿੰਘ, ਰਾਕੇਸ਼ ਕੁਮਾਰ, ਸੁਰੇਸ਼ ਯਾਦਵ, ਗਣੇਸ਼ ਕੁਮਾਰ, ਉਮੇਸ਼ ਸਿੰਘ ਅਤੇ ਬਲਬੀਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।


Related News