ਬਿਹਤਰੀਨ ਸੇਵਾਵਾਂ ਲਈ ਇੰਸਪੈਕਟਰ ਬੋਪਾਰਾਏ ਸਨਮਾਨਤ
Monday, Nov 12, 2018 - 11:37 AM (IST)
ਪਟਿਆਲਾ (ਰਾਜੇਸ਼)-ਸਰਹਿੰਦ ਰੋਡ ਇਲਾਕੇ ਵਿਚ ਅਮਨ-ਕਾਨੂੰਨ ਕਾਇਮ ਰੱਖਣ ਲਈ ਅਤੇ ਬਿਹਤਰੀਨ ਪੁਲਸ ਸੇਵਾਵਾਂ ਲਈ ਥਾਣਾ ਅਨਾਜ ਮੰਡੀ ਦੇ ਇੰਸਪੈਕਟਰ ਹੈਰੀ ਬੋਪਾਰਾਏ ਨੂੰ ਡੀ. ਐੈੱਮ. ਡਬਲਿਊ. ਵਿਖੇ ਸਨਮਾਨਤ ਕੀਤਾ ਗਿਆ। ਡੀ. ਐੱਮ. ਡਬਲਿਊ. ਦੀ ਐੈੱਨ. ਜ਼ੈੱਡ. ਆਰ. ਈ. ਦੇ ਮੈਂਬਰ ਗਿਆਨੇਸ਼ਵਰ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਨੇ ਹੈਰੀ ਬੋਪਾਰਾਏ ਨੂੰ ਸਨਮਾਨਤ ਕੀਤਾ। ਇਸ ਮੌਕੇ ਗਿਆਨੇਸ਼ਵਰ ਸ਼ਰਮਾ ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੈਰੀ ਬੋਪਾਰਾਏ ਤਨਦੇਹੀ ਤੇ ਈਮਾਨਦਾਰੀ ਨਾਲ ਡਿਊਟੀ ਨਿਭਾਅ ਰਹੇ ਹਨ। ਬੋਪਾਰਾਏ ਦੀ ਅਗਵਾਈ ਹੇਠ ਡੀ. ਐੱਮ. ਡਬਲਿਊ. ਅਤੇ ਥਾਣਾ ਅਨਾਜ ਮੰਡੀ ਅਧੀਨ ਆਉਂਦੇ ਏਰੀਏ ਵਿਚ ਕ੍ਰਾਈਮ ਕਾਫੀ ਘਟਿਆ ਹੈ। ਸ਼੍ਰੀ ਬੋਪਾਰਾਏ ਦੀ ਅਗਵਾਈ ਹੇਠ ਪੁਲਸ ਅਤੇ ਪਬਲਿਕ ਦੇ ਸਬੰਧ ਕਾਫੀ ਮਜ਼ਬੂਤ ਹੋਏ ਹਨ।