ਮੁਕਾਬਲੇ ’ਚ ਕਪਿਸ਼ ਕੋਹਲੀ ਨੇ ਕੀਤਾ ਤੀਜ਼ਾ ਸਥਾਨ ਪ੍ਰਾਪਤ

Monday, Nov 05, 2018 - 02:04 PM (IST)

ਮੁਕਾਬਲੇ ’ਚ ਕਪਿਸ਼ ਕੋਹਲੀ ਨੇ ਕੀਤਾ ਤੀਜ਼ਾ ਸਥਾਨ ਪ੍ਰਾਪਤ

ਪਟਿਆਲਾ (ਇੰਦਰ)-ਬੀਤੇ ਦਿਨ ਚੰਡੀਗਡ਼੍ਹ ਵਿਖੇ ਬੱਚਿਆਂ ਦਾ ਦਿਮਾਗੀ ਪੱਧਰ ਜਾਣਨ ਲਈ ਕੌਮੀ ਪੱਧਰੀ ਐਬਾਕਸ ਮੁਕਾਬਲੇ ਕਰਵਾਏ ਗਏ। ਛੋਟੇ ਵਰਗ ਦੇ ਮੁਕਾਬਲੇ ਵਿਚ ਪਟਿਆਲਾ ਦੇ ਕਪਿਸ਼ ਕੋਹਲੀ ਨੇ ਹਿੱਸਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰਾ ਸਥਾਨ ਹਾਸਲ ਕਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਕਪਿਸ਼ ਦੇ ਪਿਤਾ ਸਪਨ ਕੋਹਲੀ ਨੇ ਦੱਸਿਆ ਕਿ ਬਚਪਨ ਤੋਂ ਉਨ੍ਹਾਂ ਦੇ ਪੁੱਤਰ ਦਾ ਖੇਡਾਂ ਤੋਂ ਜ਼ਿਆਦਾ ਪਡ਼੍ਹਾਈ ਵੱਲ ਧਿਆਨ ਰਿਹਾ ਹੈ। ਕਪਿਸ਼ ਵਲੋਂ ਇਸ ਤਰ੍ਹਾਂ ਦੀ ਉਪਲਬੱਧੀ ਪਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਕਪਿਸ਼ ਨੂੰ ਸਾਬਕਾ ਮੰਤਰੀ ਬਾਂਸਲ ਵਲੋਂ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਪਰਿਵਾਰ ਨੂੰ ਵਧਾਈ ਵੀ ਦਿੱਤੀ।


Related News