ਮੂਖਮੇਲਪੁਰ ਦੀ ਅਗਵਾਈ ’ਚ ਵਫਦ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਮਿਲਿਆ

Monday, Nov 05, 2018 - 02:41 PM (IST)

ਮੂਖਮੇਲਪੁਰ ਦੀ ਅਗਵਾਈ ’ਚ ਵਫਦ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਮਿਲਿਆ

ਪਟਿਆਲਾ (ਜੋਸਨ)- ਪੰਜਾਬ ਦੇ ਸਾਬਕਾ ਮੰਤਰੀ ਅਜਾਇਬ ਸਿੰਘ ਮੂਖਮੇਲਪੁਰ ਦੀ ਅਗਵਾਈ ਵਿਚ ਹਲਕਾ ਘਨੌਰ ਤੋਂ ਇਕ ਵਫਦ ਨੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨਾਲ ਮੁਲਾਕਤ ਕੀਤੀ । ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸ਼ੇਖੂਪੁਰ, ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਦੀਦਾਰ ਸਿੰਘ ਖੇਡ਼ੀ ਗੁਰਨਾਂ, ਸੁਰਿੰਦਰਪਾਲ ਸਿੰਘ ਆਕਡ਼ੀ, ਸੁਰਜੀਤ ਸਿੰਘ ਮਾਵੀ ਤੇ ਹੋਰ ਨੇਤਾ ਵੀ ਹਾਜ਼ਰ ਸਨ। ਇਸ ਮੌਕੇ ਭੁਪਿੰਦਰ ਸਿੰਘ ਸ਼ੇਖੂਪੁਰ ਨੇ ਦੱਸਿਆ ਕਿ ਸਰਦਾਰ ਬਾਦਲ ਨਾਲ ਜ਼ਿਲਾ ਪਟਿਆਲਾ ਦੀ ਰਾਜਨੀਤੀ ਸਬੰਧੀ ਵਿਚਾਰ ਵਿਟਾਂਦਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਨੇ ਸਮੂਹ ਨੇਤਾਵਾਂ ਨੂੰ ਪੂਰੀ ਤੇਜ਼ੀ ਤੇ ਗੰਭੀਰਤਾ ਨਾਲ ਅਕਾਲੀ ਦਲ ਲਈ ਕੰਮ ਕਰਨ ਦੇ ਹੁਕਮ ਦਿਤੇ ਹਨ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ ਸਿੰਘ ਬਾਦਲ ਪੂਰੀ ਤਰ੍ਹਾਂ ਸਰਗਰਮ ਹਨ ਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਦੌਰੇ ਕਰ ਕੇ ਵਰਕਰਾਂ ਨੂੰ ਲਾਮਵੰਦ ਕਰਨਗੇ ।


Related News