ਹਾਈ ਕੋਰਟ ਵੱਲੋਂ ਪਟਾਕੇ ਚਲਾਉਣ ਦੇ ਸਮੇਂ ਦਾ ਫੈਸਲਾ ਸਲਾਹੁਣਯੋਗ : ਅਸ਼ੋਕ, ਸਰਪੰਚ ਮਨੌਲੀ
Monday, Nov 05, 2018 - 02:41 PM (IST)
ਪਟਿਆਲਾ (ਗੁਰਪਾਲ)-ਦੀਵਾਲੀ ਮੌਕੇ ਪਿੰਡਾਂ ਦੀਆਂ ਪੰਚਾਇਤਾਂ, ਸਮਾਜ-ਸੇਵੀ ਸੰਸਥਾਵਾਂ ਤੇ ਯੂਥ ਕਲੱਬਾਂ ਨੂੰ ਲੋਕ ਜਾਗਰੂਕ ਕਰ ਕੇ ਪਿੰਡਾਂ ਵਿਚ ਬੂਟੇ ਲਾਉਣੇ ਚਾਹੀਦੇ ਹਨ। ਹਾਈ ਕੋਰਟ ਨੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਵਜੇ ਤੋਂ 10 ਵਜੇ ਤੱਕ ਨਿਰਧਾਰਤ ਕੀਤਾ। ਕੋਈ ਵੀ ਦੁਕਾਨਦਾਰ ਲਾਇਸੈਂਸ ਤੋਂ ਬਿਨਾਂ ਪਟਾਕੇ ਨਹੀਂ ਵੇਚ ਸਕਦਾ। ਪ੍ਰਸ਼ਾਸਨ ਆਪਣੀ ਡਿਊਟੀ ਨਿਭਾਅ ਕੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਏ ਤਾਂ ਜੋ ਦੀਵਾਲੀ ਪ੍ਰਦੂਸ਼ਣ-ਰਹਿਤ ਮਨਾਈ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਅਸ਼ੋਕ ਕੁਮਾਰ ਬੂਟਾ ਸਿੰਘ ਵਾਲਾ ਤੇ ਸਰਪੰਚ ਮੇਜਰ ਮਨੌਲੀ ਨੇ ਕੀਤਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੀ ਮਹਾਨ ਕਾਰਜ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
