ਡੀ. ਏ. ਵੀ. ਪਾਤਡ਼ਾਂ ਨੇ ਮਨਾਇਆ ਦੀਵਾਲੀ ਮੇਲਾ
Monday, Nov 05, 2018 - 02:45 PM (IST)
ਪਟਿਆਲਾ (ਮਾਨ)-ਡੀ. ਏ. ਵੀ. ਪਬਲਿਕ ਸਕੂਲ ਪਾਤਡ਼ਾਂ ਦੇ ਮੈਦਾਨ ਵਿਚ ਦੀਵਾਲੀ ਮੇਲਾ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਦਾਦਾ-ਦਾਦੀ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਮੇਲੇ ਦੀ ਸ਼ੁਰੂਆਤ ਸ਼ਹਿਰ ਤੋਂ ਆਏ ਕੁੱਝ ਵਿਸ਼ੇਸ਼ ਲੋਕਾਂ ਦੁਆਰਾ ਕੀਤਾ ਗਿਆ। ਮੁੱਖ ਅਧਿਆਪਕਾ ਸ਼੍ਰੀਮਤੀ ਸੁਨੀਤਾ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਆਏ ਦਾਦਾ, ਦਾਦੀਆਂ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀ-ਵਿਦਿਆਰਥਣਾਂ ਨੇ ਰੰਗ-ਬਿਰੰਗੇ ਕੱਪਡ਼ੇ ਪਾਏ ਹੋਏ ਸਨ। ਸਕੂਲ ਵਿਚ ਕਈ ਤਰ੍ਹਾਂ ਦੇ ਸਟਾਲ ਵੀ ਲਾਏ। ਅਧਿਆਪਕਾਂ ਅਤੇ ਬੱਚਿਆਂ ਦਾ ਉਤਸ਼ਾਹ ਦੇਖਦਿਆਂ ਹੀ ਬਣ ਰਿਹਾ ਸੀ। ਸਕੂਲ ਨੂੰ ਵਧੀਆ ਤਰੀਕੇ ਨਾਲ ਸਜਾਇਆ ਗਿਆ। ਸਾਰਿਆਂ ਨੇ ਮੇਲੇ ਦੀ ਬਹੁਤ ਸ਼ਲਾਘਾ ਕੀਤੀ। ਅਖੀਰ ਵਿਚ ਮੁੱਖ ਅਧਿਆਪਕਾ ਨੇ ਸਾਰਿਆਂ ਨੂੰ ਆਪਣਾ ਇਸ ਸ਼ੁਭ ਮੌਕੇ ’ਤੇ ਆਸ਼ੀਰਵਾਦ ਦਿੱਤਾ ਅਤੇ ਧੰਨਵਾਦ ਕੀਤਾ।
