ਇਕ ਕਿੱਲੋ ਤੋਂ ਵੱਧ ਅਫੀਮ ਸਣੇ ਮੁਲਜ਼ਮ ਕਾਬੂ

Friday, Aug 02, 2024 - 05:57 PM (IST)

ਇਕ ਕਿੱਲੋ ਤੋਂ ਵੱਧ ਅਫੀਮ ਸਣੇ ਮੁਲਜ਼ਮ ਕਾਬੂ

ਸਮਾਣਾ (ਦਰਦ, ਅਸ਼ੋਕ) : ਸਦਰ ਪੁਲਸ ਨੇ ਕਾਰ ਸਵਾਰ ਵਿਅਕਤੀ ਨੂੰ ਇੱਕ ਕਿਲੋ 70 ਗ੍ਰਾਮ ਅਫੀਮ ਸਣੇ ਕਾਬੂ ਕਰਕੇ ਉਸ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਦਲਬਾਰਾ ਸਿੰਘ ਨਿਵਾਸੀ ਪਿੰਡ ਭਗਵਾਨਪੁਰਾ ਵਜੋਂ ਹੋਈ। ਸਦਰ ਪੁਲਸ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਲਾਭ ਸਿੰਘ ਨੇ ਮਿਲੀ ਸੂਚਨਾਂ ਦੇ ਅਧਾਰ 'ਤੇ ਪੁਲਸ ਪਾਰਟੀ ਨਾਲ ਪਿੰਡ ਦਾਨੀਪੁਰ ਦੇ ਚੌਕ ਵਿਚ ਅਫੀਮ ਵੇਚਣ ਲਈ ਖੜੇ ਹੋ ਕੇ ਗਾਹਕ ਦੀ ਉਡੀਕ ਕਰ ਰਹੇ ਵਿਅਕਤੀ ਦੀ ਲਈ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਕਿੱਲੋ 70 ਗ੍ਰਾਮ ਅਫੀਮ ਬਰਾਮਦ ਹੋਣ 'ਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਖ਼ਿਲਾਫ ਪਹਿਲਾਂ ਵੀ ਇਕ ਮਾਮਲਾ ਦਰਜ ਹੈ, ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕੀਤਾ ਜਾਵੇਗਾ।


author

Gurminder Singh

Content Editor

Related News