ਅਯੁੱਧਿਆ ਪਹੁੰਚੇ ਵਿਰਾਟ-ਅਨੁਸ਼ਕਾ, ਰਾਮਲੱਲਾ ਦੇ ਕੀਤੇ ਦਰਸ਼ਨ
Sunday, May 25, 2025 - 12:09 PM (IST)

ਅਯੁੱਧਿਆ- ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਐਤਵਾਰ ਨੂੰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਪਰਿਵਾਰ ਨਾਲ ਅਯੁੱਧਿਆ ਪਹੁੰਚੇ, ਜਿੱਥੇ ਉਨ੍ਹਾਂ ਨੇ ਹਨੂੰਮਾਨਗੜ੍ਹੀ ਅਤੇ ਭਗਵਾਨ ਸ਼੍ਰੀ ਰਾਮਲੱਲਾ ਦੇ ਦਰਸ਼ਨ ਅਤੇ ਪੂਜਾ ਕੀਤੀ। ਹਨੂੰਮਾਨਗੜ੍ਹੀ ਮੰਦਰ ਦੇ ਮਹੰਤ ਸੰਜੇ ਦਾਸ ਨੇ ਦੱਸਿਆ ਕਿ ਦੋਵੇਂ ਐਤਵਾਰ ਸਵੇਰੇ ਹਨੂੰਮਾਨਗੜ੍ਹੀ ਮੰਦਰ ਪਹੁੰਚੇ ਅਤੇ ਫਿਰ ਉਨ੍ਹਾਂ ਨੇ ਰਾਮ ਮੰਦਰ 'ਚ ਦਰਸ਼ਨ ਕੀਤੇ।
ਵਿਰਾਟ ਤੇ ਅਨੁਸ਼ਕਾ ਨੇ ਆਪਣੀ ਯਾਤਰਾ ਦੌਰਾਨ ਮੀਡੀਆ ਤੋਂ ਦੂਰੀ ਬਣਾਏ ਰੱਖੀ। ਇਸ ਤੋਂ ਪਹਿਲਾਂ 13 ਮਈ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਅਗਲੇ ਦਿਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਵਰਿੰਦਾਵਨ ਪਹੁੰਚੇ ਸਨ। ਦੋਵਾਂ ਨੇ ਪ੍ਰੇਮਾਨੰਦ ਮਹਾਰਾਜ ਤੋਂ ਆਸ਼ੀਰਵਾਦ ਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8