ਨਵਾਂ ਇਤਿਹਾਸ ਸਿਰਜਣ ਜਾ ਰਿਹਾ ISRO ! 40 ਮੰਜ਼ਿਲਾ ਰਾਕੇਟ ਦਾ ਕਰ ਰਿਹੈ ਨਿਰਮਾਣ, 75 ਟਨ ਚੁੱਕ ਸਕੇਗਾ ਪੇਲੋਡ
Tuesday, Aug 19, 2025 - 06:02 PM (IST)

ਹੈਦਰਾਬਾਦ- ਭਾਰਤੀ ਪੁਲਾੜ ਏਜੰਸੀ ਇਸਰੋ ਇਕ ਅਜਿਹੇ ਰਾਕੇਟ 'ਤੇ ਕੰਮ ਕਰ ਰਹੀ ਹੈ, ਜਿਸ ਦੀ ਉਚਾਈ 40 ਮੰਜ਼ਿਲਾ ਇਮਾਰਤ ਜਿੰਨੀ ਹੋਵੇਗੀ ਅਤੇ ਜੋ 75,000 ਕਿਲੋਗ੍ਰਾਮ ਭਾਰ ਵਾਲੇ ‘ਪੇਲੋਡ’ ਨੂੰ ਧਰਤੀ ਦੀ ਹੇਠਲੀ ਜਮਾਤ ਵਿਚ ਸਥਾਪਤ ਕਰਨ ਵਿਚ ਸਮਰੱਥ ਹੋਵੇਗਾ। ਇਸਰੋ ਮੁਖੀ ਵੀ. ਨਾਰਾਇਣਨ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : Google ਦੀ ਵਰਤੋਂ ਕਰ ਕੇ ਠੱਗੀ ਦਾ ਸ਼ਿਕਾਰ ਹੋ ਰਹੇ ਯੂਜ਼ਰਸ ! ਤੁਸੀਂ ਵੀ ਹੋ ਜਾਓ ਸਾਵਧਾਨ
ਉਸਮਾਨੀਆ ਯੂਨੀਵਰਸਿਟੀ ਦੇ ਕਾਨਵੋਕੇਸ਼ਨ ਸਮਾਰੋਹ ਵਿਚ ਨਾਰਾਇਣਨ ਨੇ ਕਿਹਾ ਕਿ ਇਸ ਸਾਲ ਇਸਰੋ ਨੇ ਕਈ ਮਹੱਤਵਪੂਰਨ ਮਿਸ਼ਨ ਤੈਅ ਕੀਤੇ ਹਨ, ਜਿਨ੍ਹਾਂ 'ਚ ‘ਨੇਵੀਗੇਸ਼ਨ ਵਿਦ ਇੰਡੀਆ ਕਾਂਸਟੇਲੇਸ਼ਨ ਸਿਸਟਮ’ (ਐੱਸ. ਏ. ਵੀ. ਆਈ. ਸੀ.) ਸੈਟੇਲਾਈਟ, ਐੱਨ1 ਰਾਕੇਟ ਅਤੇ ਭਾਰਤੀ ਰਾਕੇਟਾਂ ਰਾਹੀਂ ਅਮਰੀਕਾ ਦੇ 6500 ਕਿਲੋਗ੍ਰਾਮ ਵਜ਼ਨੀ ਸੰਚਾਰ ਉਪਗ੍ਰਹਿ ਨੂੰ ਜਮਾਤ ਵਿਚ ਸਥਾਪਤ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ
ਉਨ੍ਹਾਂ ਕਿਹਾ ਕਿ ਡਾ. ਏ. ਪੀ. ਜੇ. ਅਬਦੁੱਲ ਕਲਾਮ ਵਲੋਂ ਬਣਾਇਆ ਪਹਿਲਾਂ ਲਾਂਚਰ 17 ਟਨ ਦਾ ਸੀ, ਜੋ ਸਿਰਫ਼ 35 ਕਿਲੋ ਭਾਰ ਨੂੰ ਹੇਠਲੀ ਧਰਤੀ ਦੀ ਜਮਾਤ ਵਿਚ ਸਥਾਪਤ ਕਰ ਸਕਦਾ ਸੀ। ਅੱਜ ਅਸੀਂ 75,000 ਕਿਲੋਗ੍ਰਾਮ ਭਾਰ ਲਿਜਾਣ ਵਾਲੇ ਰਾਕੇਟ ਦੀ ਕਲਪਨਾ ਕਰ ਰਹੇ ਹਾਂ, ਜਿਸ ਦੀ ਉਚਾਈ 40 ਮੰਜ਼ਿਲਾ ਇਮਾਰਤ ਜਿੰਨੀ ਹੋਵੇਗੀ। ਨਾਰਾਇਣਨ ਨੇ ਕਿਹਾ ਕਿ ਫਿਲਹਾਲ ਭਾਰਤ ਦੇ 55 ਉਪਗ੍ਰਹਿ ਪੁਲਾੜ ਵਿਚ ਸਰਗਰਮ ਹਨ ਅਤੇ ਆਉਣ ਵਾਲੇ 3 ਤੋਂ 4 ਸਾਲਾਂ ਵਿਚ ਇਹ ਗਿਣਤੀ 3 ਗੁਣਾ ਵਧਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8