ਓਲੰਪਿਕ ਚੈਂਪੀਅਨ ਨੂੰ ਹਰਾ ਕੇ ਬੀ.ਡਬਲਿਊ.ਐੱਫ. ਸੁਪਰ ਸੀਰੀਜ਼ ਦੇ ਸੈਮੀਫਾਈਨਲ ''ਚ ਪਹੁੰਚੀ ਪੀ.ਵੀ.ਸਿੰਧੂ

12/16/2016 9:35:48 PM

ਦੁਬਈ— ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਕੈਰੋਲੀਨਾ ਮਾਰਿਨ ਤੋਂ ਰੀਓ ਓਲੰਪਿਕ ਦੇ ਫਾਈਨਲ ''ਚ ਮਿਲੀ ਹਾਰ ਦਾ ਬਦਲਾ ਪੂਰਾ ਕਰਦੇ ਹੋਏ ਅੱਜ ਇਥੇ ਇਸ ਸਪੇਨਿਸ਼ ਖਿਡਾਰਨ ਨੂੰ ਇਕ ਰੋਮਾਂਚਕ ਮੈਚ ''ਚ ਸਿੱਧੇ ਗੇਮ ''ਚ ਹਰਾ ਕੇ ਦੁਬਈ ਵਿਸ਼ਵ ਸੁਪਰ ਸੀਰੀਜ਼ ਫਾਈਨਲ ਦੇ ਸੈਮੀਫਾਈਨਲ ''ਚ ਪ੍ਰਵੇਸ਼ ਕੀਤਾ। ਸਿੰਧੂ ਰੀਓ ''ਚ ਓਲੰਪਿਕ ਫਾਈਨਲ ''ਚ ਮਾਰਿਨ ਤੋਂ ਹਾਰ ਗਈ ਸੀ ਜਿਸ ਕਾਰਨ ਉਸ ਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਸੀ ਪਰ ਅੱਜ ਉਹ ਆਪਣੀ ਇਸ ਵਿਰੋਧੀ ਖਿਡਾਰਨ ਸਾਹਮਣੇ ਖੇਡ ਦੇ ਹਰੇਕ ਵਿਭਾਗ ''ਚ ਬਿਹਤਰੀਨ ਸਾਬਿਤ ਹੋਈ। ਭਾਰਤੀ ਖਿਡਾਰਨ ਨੇ 46 ਮਿੰਟਾਂ ਤੱਕ ਚੱਲੇ ਇਸ ਮੈਚ ਨੂੰ 21-17, 21-13 ਨਾਲ ਜਿੱਤਿਆ। ਇਹ ਸਿੰਧੂ ਦੀ ਗਰੁੱਪ ਬੀ. ''ਚ ਦੂਜੀ ਜਿੱਤ ਸੀ। ਜਿਸ ਨਾਲ ਉਸ ਨੇ ਆਖਰੀ ਚਾਰ ''ਚ ਵੀ ਆਪਣੀ ਥਾਂ ਪੱਕੀ ਕਰ ਲਈ ਹੈ।

ਚੀਨ ਦੀ ਸੁਨ ਯੂ ਆਪਣੇ ਤਿੰਨੇ ਮੈਚ ਜਿੱਤ ਕੇ ਗਰੁੱਪ ਬੀ. ''ਚ ਚੋਟੀ ''ਤੇ ਰਹੀ ਜਦਕਿ ਮਾਰਿਨ ਨੂੰ ਆਪਣੇ ਤਿੰਨੇ ਮੈਚਾਂ ''ਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਮਾਰਿਨ ਨੇ ਖੇਡ ''ਚ ਹਮਲਾਵਰ ਖੇਡ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਸਿੰਧੂ ਨੇ ਇਸ ਵਾਰ ਉਸ ਦਾ ਨਾ ਸਿਰਫ ਮਜ਼ਬੂਤੀ ਨਾਲ ਸਾਹਮਣਾ ਕੀਤਾ ਸਗੋਂ ਮਹੱਤਵਪੁਰਣ ਮੌਕਿਆਂ ''ਤੇ ਅੰਕ ਇਕੱਠੇ ਕਰ ਕੇ ਸਪੇਨਿਸ਼ ਖਿਡਾਰਨ ਨੂੰ ਬੈਕਫੁੱਟ ''ਤੇ ਲਿਆ ਦਿੱਤਾ। ਮਾਰਿਨ ਵਿਰੁੱਧ ਸਿੰਧੂ ਸ਼ੁਰੂ ਤੋਂ ਹੀ ਰੀਓ ਦੀ ਹਾਰ ਦਾ ਬਦਲਾ ਪੂਰਾ ਕਰਨ ਲਈ ਵਚਨਬੱਧ ਨਜ਼ਰ ਆਈ। ਦੋਹਾਂ ਖਿਡਾਰਨਾਂ ਨੇ ਖੇਡ ''ਚ ਹਮਲਾਵਰ ਸ਼ੁਰੂਆਤ ਕੀਤੀ ਸੀ। ਸਿੰਧੂ ਨੇ ਪਹਿਲੇ ਗੇਮ ''ਚ 2-0 ਦੀ ਬੜ੍ਹਤ ਨਾਲ ਸ਼ੁਰੂਆਤ ਕੀਤੀ ਪਰ ਸਪੇਨਿਸ਼ ਖਿਡਾਰਨ ਨੇ ਜਲਦ ਹੀ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਸਿੰਧੂ ਵੱਲੋਂ ਕੀਤੀਆਂ ਗਈਆਂ ਤਿੰਨ ਗਲਤੀਆਂ ਦਾ ਫਆਇਦਾ ਚੁੱਕ ਕੇ ਮਾਰਿਨ 6-3 ਨਾਲ ਅੱਗੇ ਹੋ ਗਈ। ਸਿੰਧੂ ਨੇ ਵਾਪਸੀ ਕਰਨ ''ਚ ਸਮਾਂ ਨਹੀਂ ਲਗਾਇਆ ਅਤੇ ਸਕੋਰ 7-7 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਹਾਂ ਖਿਡਾਰਨਾਂ ਦਾ ਸਕੋਰ ਲਗਭਗ ਬਰਾਬਰੀ ''ਤੇ ਚੱਲਦਾ ਰਿਹਾ ਅਤੇ ਹਾਫ ਟਾਇਮ ਤੱਕ ਭਾਰਤੀ ਸਟਾਰ ਨੇ 11-10 ਦੀ ਮਾਮੂਲੀ ਬੜ੍ਹਤ ਹਾਸਲ ਕਰ ਲਈ ਸੀ।


Related News