ਦੱਖਣੀ ਗਾਜ਼ਾ ’ਚ ਸਕੂਲ ’ਤੇ ਇਜ਼ਰਾਈਲੀ ਡਰੋਨ ਹਮਲਾ ; ਅਲ ਜਜ਼ੀਰਾ ਦੇ ਕੈਮਰਾਮੈਨ ਦੀ ਮੌਤ
Sunday, Dec 17, 2023 - 06:55 PM (IST)
ਕਾਹਿਰਾ (ਏ. ਪੀ.) - ਦੱਖਣੀ ਗਾਜ਼ਾ ਵਿਚ ਸ਼ੁੱਕਰਵਾਰ ਨੂੰ ਇਕ ਸਕੂਲ ’ਤੇ ਇਜ਼ਰਾਈਲੀ ਡਰੋਨ ਹਮਲੇ ਵਿਚ ਟੀ. ਵੀ. ਨੈੱਟਵਰਕ ‘ਅਲ ਜਜ਼ੀਰਾ’ ਦੇ ਇਕ ਫਿਲਸਤੀਨੀ ਕੈਮਰਾਮੈਨ ਦੀ ਮੌਤ ਹੋ ਗਈ ਅਤੇ ਗਾਜ਼ਾ ਵਿਚ ਕੰਮ ਕਰ ਰਿਹਾ ਉਸ ਦਾ ਮੁੱਖ ਪੱਤਰਕਾਰ ਜ਼ਖਮੀ ਹੋ ਗਿਆ। ਟੀ. ਵੀ. ਨੈੱਟਵਰਕ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ
ਨੈੱਟਵਰਕ ਨੇ ਦੱਸਿਆ ਕਿ ਕੈਮਰਾਮੈਨ ਸਮੀਰ ਅਬੂ ਦੱਕਾ ਅਤੇ ਪੱਤਰਕਾਰ ਵਾਇਲ ਦਹਿਦੌਹ ਹਮਲੇ ਤੋਂ ਬਾਅਦ ਦੱਖਣੀ ਸ਼ਹਿਰ ਖਾਨ ਯੂਨਿਸ ਦੇ ਇਕ ਸਕੂਲ ਵਿੱਚ ਗਏ ਸਨ ਅਤੇ ਜਦੋਂ ਉਹ ਸਕੂਲ ਪਹੁੰਚੇ ਤਾਂ ਇਕ ਇਜ਼ਰਾਈਲੀ ਡਰੋਨ ਵੱਲੋਂ ਉੱਥੇ ਹਮਲਾ ਕੀਤਾ ਗਿਆ, ਜਿਸ ਕਾਰਨ ਅਬੂ ਦੱਕਾ ਅਤੇ ਦਹਿਦੌਹ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਕੈਨੇਡਾ ਨੇ ਦਿੱਤਾ ਇਕ ਹੋਰ ਝਟਕਾ, ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ!
ਦਹਿਦੌਹ ਨੇ ਦੱਸਿਆ ਕਿ ਉਹ ਖੂਨ ਨਾਲ ਲਥਪਥ ਸਕੂਲ ’ਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ, ਜਿੱਥੇ ਕਈ ਐਂਬੂਲੈਂਸ ਕਰਮਚਾਰੀ ਖੜ੍ਹੇ ਸਨ। ਉਸ ਨੇ ਕਿਹਾ ਕਿ ਉਸ ਨੇ ਐਂਬੂਲੈਂਸ ਅਮਲੇ ਨੂੰ ਅਬੂ ਦੱਕਾ ਨੂੰ ਬਾਹਰ ਲਿਆਉਣ ਲਈ ਕਿਹਾ ਪਰ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਜ਼ੋਖਿਮ ਭਰਿਆ ਕੰਮ ਹੈ ਅਤੇ ਵਾਅਦਾ ਕੀਤਾ ਕਿ ਇਕ ਹੋਰ ਐਂਬੂਲੈਂਸ ਉਸ ਦੇ ਲਈ ਆਵੇਗੀ। ਦਹਿਦੌਹ ਨੇ ਕਿਹਾ, ‘‘ਉਹ ਚੀਕ ਰਿਹਾ ਸੀ ਅਤੇ ਮਦਦ ਲਈ ਬੇਨਤੀ ਕਰ ਰਿਹਾ ਸੀ।’’
ਅਲ ਜਜ਼ੀਰਾ ਨੇ ਦੱਸਿਆ ਕਿ ਬਾਅਦ ’ਚ ਸ਼ਾਮ ਨੂੰ ਇਕ ਐਂਬੂਲੈਂਸ ਨੇ ਅਬੂ ਦੱਕਾ ਨੂੰ ਕੱਢਣ ਲਈ ਸਕੂਲ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ਕਾਰਨ ਸੜਕਾਂ ਬੰਦ ਹੋ ਗਈਆਂ ਸਨ, ਜਿਸ ਕਾਰਨ ਐਂਬੂਲੈਂਸ ਨੂੰ ਪਰਤਣਾ ਪਿਆ। ਨੈੱਟਵਰਕ ਨੇ ਇਕ ਬਿਆਨ ਵਿੱਚ ਕਿਹਾ ਕਿ ਅਬੂ ਦੱਕਾ ਦੀ ਜ਼ਿਆਦਾ ਖੂਨ ਵਗਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8