ਪ੍ਰੇਮਿਕਾ ਨੂੰ ਟਚ ਕਰਨਾ ਪਿਆ ਭਾਰੀ, ਪ੍ਰੇਮੀ ਨੇ ਨੌਜਵਾਨ ਦਾ ਗੋਲੀ ਮਾਰ ਕੀਤਾ ਕਤਲ

09/23/2017 4:01:07 PM

ਨਵੀਂ ਦਿੱਲੀ— ਇੱਥੇ ਇਕ ਨੌਜਵਾਨ ਨੇ ਪ੍ਰੇਮਿਕਾ ਨੂੰ ਛੂਹਣ ਤੋਂ ਨਾਰਾਜ਼ ਹੋ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਵਾਰਦਾਤ ਦੇ ਸਮੇਂ ਮ੍ਰਿਤਕ ਨੌਜਵਾਨ ਵਿਆਹ ਸਮਾਰੋਹ 'ਚ ਡੀ.ਜੇ. 'ਤੇ ਡਾਂਸ ਕਰ ਰਿਹਾ ਸੀ। ਜਿੱਥੇ ਉਸ ਦਾ ਹੱਥ ਦੋਸ਼ੀ ਦੀ ਪ੍ਰੇਮਿਕਾ ਨਾਲ ਟਚ ਹੋ ਗਿਆ ਸੀ। ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲਾ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਦਾ ਹੈ। ਬੀਤੇ ਮੰਗਲਵਾਰ ਕਾਸ਼ਿਫ ਦੀ ਪ੍ਰੇਮਿਕਾ ਦੇ ਰਿਸ਼ਤੇਦਾਰ ਦੇ ਘਰ 'ਚ ਵਿਆਹ ਸੀ, ਜਿਸ 'ਚ ਆਸਿਫ ਨਾਮੀ ਨੌਜਵਾਨ ਵੀ ਸ਼ਾਮਲ ਹੋਇਆ ਸੀ। ਵਾਰਦਾਤ ਦੇ ਸਮੇਂ ਆਸਿਫ ਵਿਆਹ 'ਚ ਡੀ.ਜੇ. 'ਤੇ ਡਾਂਸ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਹੱਥ ਕਾਸ਼ਿਫ ਦੀ ਪ੍ਰੇਮਿਕਾ ਨਾਲ ਟਚ ਹੋ ਗਿਆ। ਇਹ ਗੱਲ ਕਾਸ਼ਿਫ ਨੂੰ ਬੇਹੱਦ ਗਲਤ ਲੱਗੀ ਅਤੇ ਗੁੱਸੇ 'ਚ ਉੱਥੋਂ ਚੱਲਾ ਗਿਆ। 
ਇਸ ਤੋਂ ਬਾਅਦ ਕਾਸ਼ਿਫ ਵਾਪਸ ਆਇਆ ਅਤੇ ਡਾਂਸ ਕਰ ਰਹੇ ਆਸਿਫ ਦੇ ਸਿਰ 'ਚ ਗੋਲੀ ਮਾਰ ਦਿੱਤੀ ਅਤੇ ਮੌਕੇ 'ਤੇ ਫਰਾਰ ਹੋ ਗਿਆ। ਜ਼ਖਮੀ ਆਸਿਫ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੋਂ ਉਸ ਨੂੰ ਜੀ.ਟੀ.ਬੀ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਆਸਿਫ ਨੇ ਦਮ ਤੋੜ ਦਿੱਤਾ। ਪੁਲਸ ਇਸ ਸੰਬੰਧ 'ਚ ਕੇਸ ਦਰਜ ਕਰ ਕੇ ਦੋਸ਼ੀ ਦੀ ਤਲਾਸ਼ 'ਚ ਜੁਟ ਗਈ। ਪੁਲਸ ਅਨੁਸਾਰ ਵਾਰਦਾਤ ਦੇ ਬਾਅਦ ਤੋਂ ਕਾਸ਼ਿਫ ਫਰਾਰ ਸੀ। ਬੀਤੇ ਦਿਨ ਮੁਖਬਿਰ ਦੀ ਸੂਚਨਾ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਸ਼ਿਫ ਨੇ ਕਤਲ ਉਸ ਦੀ ਪ੍ਰੇਮਿਕਾ ਨੂੰ ਟਚ ਕਰਨ ਕਾਰਨ ਕੀਤਾ ਸੀ। ਫਿਲਹਾਲ ਦੋਸ਼ੀ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।


Related News