ਅਮਰੀਕਾ ਦੇ ਇਸ ਸ਼ਹਿਰ ''ਚ ਖੁਲਣ ਜਾ ਰਹੀ ਹੈ ਯੋਗਾ ਯੂਨੀਵਰਸਿਟੀ, ਅਪ੍ਰੈਲ ਤੋਂ ਦਾਖਲੇ ਸ਼ੁਰੂ

Monday, Feb 17, 2020 - 01:05 AM (IST)

ਅਮਰੀਕਾ ਦੇ ਇਸ ਸ਼ਹਿਰ ''ਚ ਖੁਲਣ ਜਾ ਰਹੀ ਹੈ ਯੋਗਾ ਯੂਨੀਵਰਸਿਟੀ, ਅਪ੍ਰੈਲ ਤੋਂ ਦਾਖਲੇ ਸ਼ੁਰੂ

ਵਾਸ਼ਿੰਗਟਨ-ਨਵੀਂ ਦਿੱਲੀ -- ਭਾਰਤ ਦੇ ਬਾਹਰ ਯੋਗਾ ਨੂੰ ਵਧਾਉਣ ਲਈ ਪਹਿਲੀ ਯੋਗਾ ਯੂਨੀਵਰਸਿਟੀ ਸ਼ੁਰੂ ਹੋ ਰਹੀ ਹੈ। ਇਸ ਯੂਨੀਵਰਸਿਟੀ ਵਿਚ ਅਗਲੇ ਸਾਲ ਤੋਂ ਕਲਾਸਾਂ ਸ਼ੁਰੂ ਹੋਣਗੀਆਂ। ਇਸ ਯੂਨੀਵਰਸਿਟੀ ਦੀ ਸਥਾਪਨਾ ਅਮਰੀਕਾ ਵਿਚ ਸੋਧ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਵਿਚ ਦਾਖਲੇ ਦੀ ਪ੍ਰਕਿਰਿਆ ਇਸ ਸਾਲ ਅਪ੍ਰੈਲ ਮਹੀਨੇ ਵਿਚ ਸ਼ੁਰੂ ਹੋ ਜਾਵੇਗੀ। ਵਿਵੇਕਾਨੰਦ ਯੋਗਾ ਯੂਨੀਵਰਸਿਟੀ ਵੱਲੋਂ ਯੋਗਾ ਯੂਨੀਵਰਸਿਟੀ ਦੀ ਸਥਾਪਨਾ ਲਈ ਲਾਸ ਏਜੰਲਸ ਵਿਚ ਸ਼ੁਰੂਆਤੀ ਪੱਧਰ 'ਤੇ ਕੈਂਪਸ ਬਣਾ ਦਿੱਤਾ ਹੈ।

ਮੀਡੀਆ ਰਿਪੋਰਟ ਮੁਤਾਬਕ Case Western University ਦੇ ਪ੍ਰੋਫੈਸਰ ਸ਼੍ਰੀਨਾਥ ਨੂੰ ਇਸ ਯੂਨੀਵਰਸਿਟੀ ਦਾ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਇੰਡੀਅਨ ਯੋਗਾ ਗੁਰੂ ਐਚ. ਆਰ. ਨਾਗਿੰਦਰ ਨੂੰ ਚੇਅਰਮੈਨ ਚੁਣਿਆ ਗਿਆ ਹੈ। ਯੂਨੀਵਰਸਿਟੀ ਸਥਾਪਨਾ ਦਾ ਕਾਰਜ ਇਸ ਸਾਲ ਅਗਸਤ 2020 ਤੱਕ ਸ਼ੁਰੂ ਹੋਵੇਗਾ, ਜਦਕਿ ਅਪ੍ਰੈਲ ਮਹੀਨੇ ਵਿਚ ਯੋਗਾ ਵਿਚ ਮਾਸਟਰ ਕੋਰਸ ਕਰਨ ਲਈ ਐਡਮੀਸ਼ਨ ਸ਼ੁਰੂ ਹੋ ਜਾਵੇਗੀ।

ਬਿਊਰੋ ਆਫ ਪ੍ਰਾਈਵੇਟ ਪੋਸਟਕਾਂਡਰੀ ਐਜ਼ੂਕੇਸ਼ਨ, ਕੈਲੀਫੋਰਨੀਆ ਤੋਂ ਅਧਿਕਾਰਕ ਮਾਨਤਾ ਹਾਸਲ ਕਰਨ ਦੇ ਮਹੀਨੇ ਅੰਦਰ ਯੋਗਾ ਯੂਨੀਵਰਸਿਟੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੀ ਮਾਨਤਾ ਸਾਲ 2019 ਵਿਚ ਨਵੰਬਰ ਮਹੀਨੇ ਵਿਚ ਦਿੱਤੀ ਗਈ ਸੀ। VAYU ਵੱਲੋਂ ਇਸ ਯੋਗਾ ਯੂਨੀਵਰਸਿਟੀ ਵਿਚ ਸਹਿਯੋਗੀ ਖੋਜ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਜ਼ਰੀਏ ਦੁਨੀਆ ਭਰ ਦੀਆਂ ਯੂਨੀਵਰਸਿਟੀ ਦਾ ਵੀ ਸਹਿਯੋਗ ਮਿਲੇਗਾ।

ਨਾਸਾ ਦੇ ਸਾਬਕਾ ਵਿਗਿਆਨਕ ਨਾਗਿੰਦਰ ਨੇ ਮੀਡੀਆ ਨੂੰ ਆਖਿਆ ਕਿ ਆਦਮੀ ਦੇ ਅੰਦਰ ਸਿੱਖਿਆ ਉਸ ਨੂੰ ਪੂਰਾ ਬਣਾਉਂਦੀ ਹੈ ਅਤੇ ਉਹ ਰਾਸ਼ਟਰੀ ਨਿਰਮਾਣ ਵਿਚ ਆਪਣੀ ਸਿੱਖਿਆ ਦੇ ਜ਼ਰੀਏ ਯੋਗਦਾਨ ਕਰ ਸਕਦਾ ਹੈ। VAYU ਦਾ ਮਕਸਦ ਵਿਦਿਆਰਥੀਆਂ ਵਿਚ ਸਿੱਖਿਆ ਦੇਣਾ ਹੈ ਤਾਂ ਜੋ ਉਹ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਦੇ ਸਕਣ। ਸਾਲ 2002 ਵਿਚ ਭਾਰਤ ਵਿਚ ਪਹਿਲੀ ਯੋਗਾ ਯੂਨੀਵਰਸਿਟੀ ਸ਼ੁਰੂ ਕੀਤੀ ਗਈ ਸੀ। ਨਾਗਿੰਦਰ ਨੇ ਦੱਸਿਆ ਕਿ ਇਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਦੁਨੀਆ ਵਿਚ ਯੋਗਾ ਯੂਨੀਵਰਸਿਟੀ ਦਾ ਨਿਰਮਾਣ ਕਰਨ ਦੀ ਪ੍ਰਰੇਣਾ ਮਿਲੀ।


author

Khushdeep Jassi

Content Editor

Related News