PM ਮੋਦੀ ਦੇ 76ਵੇਂ ਜਨਮਦਿਨ ''ਤੇ ਉਜੈਨ ''ਚ ਬਣਿਆ ਵਿਸ਼ਵ ਰਿਕਾਰਡ, ਸ਼ਿਪਰਾ ਕੰਢੇ ਇੱਕੋ ਸਮੇਂ ਜਗੇ 33.27 ਲੱਖ ਦੀਵੇ

Thursday, Sep 17, 2026 - 11:53 PM (IST)

PM ਮੋਦੀ ਦੇ 76ਵੇਂ ਜਨਮਦਿਨ ''ਤੇ ਉਜੈਨ ''ਚ ਬਣਿਆ ਵਿਸ਼ਵ ਰਿਕਾਰਡ, ਸ਼ਿਪਰਾ ਕੰਢੇ ਇੱਕੋ ਸਮੇਂ ਜਗੇ 33.27 ਲੱਖ ਦੀਵੇ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮ ਦਿਨ 'ਤੇ ਪੂਰੇ ਮੱਧ ਪ੍ਰਦੇਸ਼ ਵਿੱਚ ਕੁੱਲ 3.55 ਕਰੋੜ ਦੀਵੇ ਜਗਾਏ ਗਏ। ਇਸ ਸਮਾਗਮ ਦੇ ਮੁੱਖ ਕੇਂਦਰ ਵਜੋਂ ਪਵਿੱਤਰ ਸ਼ਹਿਰ ਉਜੈਨ ਨੇ ਸ਼ਿਪਰਾ ਨਦੀ ਦੇ ਕੰਢਿਆਂ 'ਤੇ ਇੱਕੋ ਸਮੇਂ 33.27 ਲੱਖ ਦੀਵੇ ਜਗਾ ਕੇ 'ਵਿਸ਼ਵ ਰਿਕਾਰਡ' ਕਾਇਮ ਕੀਤਾ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 7 ਵਜੇ ਸਾਇਰਨ ਵੱਜਦਿਆਂ ਹੀ 'ਆਸ਼ੀਰਵਾਦ ਕਾ ਦੀਆ' (ਆਸ਼ੀਰਵਾਦ ਦਾ ਦੀਵਾ) ਪ੍ਰੋਗਰਾਮ ਤਹਿਤ ਤਿੰਨ ਮਿੰਟਾਂ ਦੇ ਅੰਦਰ-ਅੰਦਰ ਹਰ ਥਾਂ ਦੀਵੇ ਜਗਾ ਦਿੱਤੇ ਗਏ।

ਅਧਿਕਾਰੀ ਨੇ ਦੱਸਿਆ ਕਿ ਪੂਰੇ ਮੱਧਪ੍ਰਦੇਸ਼ ਵਿੱਚ ਇੱਕੋ ਸਮੇਂ 3.55 ਕਰੋੜ ਦੀਵੇ ਜਗਾਏ ਗਏ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਲੋਕਾਂ ਨੇ ਬੇਮਿਸਾਲ ਸ਼ਮੂਲੀਅਤ ਕੀਤੀ ਅਤੇ ਦੀਵੇ ਜਗਾ ਕੇ ਸੇਵਾ ਅਤੇ ਵਚਨਬੱਧਤਾ ਦਾ ਸੰਦੇਸ਼ ਦਿੱਤਾ। ਉਜੈਨ ਵਿੱਚ ਭਾਜਪਾ ਪ੍ਰਧਾਨ ਨਿਤਿਨ ਨਬੀਨ, ਮੁੱਖ ਮੰਤਰੀ ਮੋਹਨ ਯਾਦਵ, ਸੂਬਾ ਭਾਜਪਾ ਪ੍ਰਧਾਨ ਹੇਮੰਤ ਖੰਡੇਲਵਾਲ ਅਤੇ ਸੂਬਾ ਇੰਚਾਰਜ ਮਹਿੰਦਰ ਸਿੰਘ ਨੇ ਸ਼ਿਪਰਾ ਨਦੀ ਦੇ ਕੰਢੇ ਸਥਿਤ ਰਾਮ ਘਾਟ 'ਤੇ ਦੀਵੇ ਜਗਾਏ।

ਇਹ ਵੀ ਪੜ੍ਹੋ : 'ਮਹਿਲਾ LPG ਸਿਲੰਡਰ ਨਹੀਂ ਚੁੱਕ ਸਕਦੀ' ਕਹਿ ਕੇ ਨੌਕਰੀ ਤੋਂ ਕੀਤਾ ਇਨਕਾਰ, ਹੁਣ IOC ਦੇਵੇਗਾ 12 ਲੱਖ ਦਾ ਮੁਆਵਜ਼ਾ

ਅਧਿਕਾਰੀ ਨੇ ਅੱਗੇ ਦੱਸਿਆ ਕਿ ਵਲੰਟੀਅਰਾਂ ਨੇ ਸ਼ਾਮ 7 ਵਜੇ ਵੱਖ-ਵੱਖ ਨਦੀ ਘਾਟਾਂ, ਜਿਨ੍ਹਾਂ ਵਿੱਚ ਰਾਮ ਘਾਟ, ਦੱਤ ਅਖਾੜਾ, ਕੇਦਾਰੇਸ਼ਵਰ ਘਾਟ, ਸੁਨਹਿਰੀ ਘਾਟ, ਭੁਖੀ ਮਾਤਾ ਘਾਟ ਅਤੇ ਮਹਾਕਾਲ ਮਹਾਲੋਕ ਸ਼ਾਮਲ ਹਨ, 'ਤੇ ਦੀਵੇ ਜਗਾਏ ਅਤੇ 'ਸ਼ਿਪਰਾ ਆਰਤੀ' ਵਿੱਚ ਹਿੱਸਾ ਲਿਆ। ਰੌਸ਼ਨੀ ਨਾਲ ਜਗਮਗਾਉਂਦੇ ਨਦੀ ਦੇ ਕੰਢੇ ਇੱਕ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ। ਵਲੰਟੀਅਰਾਂ ਨੇ ਸ਼ਹਿਰ ਦੇ ਕਾਰਤਿਕ ਮੇਲਾ ਮੈਦਾਨ ਵਿੱਚ ਜਗਦੇ ਦੀਵਿਆਂ ਦੀ ਵਰਤੋਂ ਕਰਕੇ ਮੋਦੀ ਦੀ ਤਸਵੀਰ ਵੀ ਬਣਾਈ। ਅਧਿਕਾਰੀ ਨੇ ਕਿਹਾ, "ਸ਼ਿਪਰਾ ਦੇ ਕੰਢਿਆਂ ਅਤੇ ਮਹਾਕਾਲ ਮਹਾਲੋਕ ਵਿਖੇ ਇੱਕੋ ਸਮੇਂ ਕੁੱਲ 33.27 ਲੱਖ ਦੀਵੇ ਜਗਾਏ ਗਏ, ਜਿਸ ਨਾਲ ਇੱਕ ਵਿਸ਼ਵ ਰਿਕਾਰਡ ਕਾਇਮ ਹੋਇਆ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News