ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਚੁੱਕੇ ਸਖ਼ਤ ਕਦਮ : ਰਾਬੜੀ
Thursday, Mar 08, 2018 - 08:00 PM (IST)

ਪਟਨਾ — ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵੀਰਵਾਰ ਨੂੰ ਬਿਹਾਰ ਵਿਧਾਨ ਮੰਡਲ 'ਚ ਰਾਜਦ(ਆਰ. ਜੇ. ਡੀ.) ਦੇ ਵਿਧਾਨ ਕੌਂਸਲਰ ਨੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦਾ ਸਵਾਗਤ ਗੁਲਾਬ ਦਾ ਗੁਲਦਸਤਾ ਦੇ ਕੇ ਕੀਤਾ। ਇਸ ਦੌਰਾਨ ਵਿਧਾਨਮੰਡਲ 'ਚ ਮਹਿਲਾਵਾਂ ਦੇ ਰਿਜ਼ਰਵੇਸ਼ਨ ਦੇ ਮੁੱਦੇ ਨੂੰ ਉਠਾਉਂਦੇ ਹੋਏ ਜੰਮ ਕੇ ਹੰਗਾਮਾ ਹੋਇਆ। ਉਥੇ ਹੀ ਦੂਜੇ ਪਾਸੇ ਆਰ. ਜੇ. ਡੀ. ਵਿਧਾਇਕਾਂ ਨੇ ਔਰਤਾਂ ਦੇ ਸਮਰਥਨ 'ਚ ਨਾਅਰੇਬਾਜ਼ੀ ਕੀਤੀ। ਆਰ. ਜੇ. ਡੀ. ਵਿਧਾਇਕ ਭੋਲਾ ਯਾਦਵ ਨੇ ਬਿਹਾਰ 'ਚ ਕਿਸੇ ਮਹਿਲਾ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ।
ਰਾਬੜੀ ਦੇਵੀ ਨੇ ਕਿਹਾ ਕਿ ਮਹਿਲਾਵਾਂ ਦੀਆਂ ਇਕ ਤਿਹਾਈ ਸੀਟਾਂ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰ ਖੇਤਰ 'ਚ ਮਹਿਲਾਵਾਂ ਅੱਗੇ ਵੱਧ ਰਹੀਆਂ ਹਨ ਤਾਂ ਉਹ ਸਦਨ 'ਚ ਕਿਉਂ ਅੱਗੇ ਨਹੀਂ ਵੱਧ ਸਕਦੀਆਂ। ਉਨ੍ਹਾਂ ਨੇ ਸੂਬਾ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸੂਬੇ 'ਚ ਇਨ੍ਹੀਂ ਦਿਨੀਂ ਮਹਿਲਾਵਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ। ਸਰਕਾਰ ਨੂੰ ਮਹਿਲਾਵਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।