25 ਸਾਲਾ ਦੀ ਉਮਰ ''ਚ ਸਲੋਨੀ ਬਣੀ ਡਿਪਟੀ ਕਲੈਕਟਰ, ਕੋਵਿਡ ''ਚ ਉਠ ਗਿਆ ਸੀ ਪਿਤਾ ਦਾ ਸਾਇਆ

Thursday, Dec 28, 2023 - 05:18 PM (IST)

25 ਸਾਲਾ ਦੀ ਉਮਰ ''ਚ ਸਲੋਨੀ ਬਣੀ ਡਿਪਟੀ ਕਲੈਕਟਰ, ਕੋਵਿਡ ''ਚ ਉਠ ਗਿਆ ਸੀ ਪਿਤਾ ਦਾ ਸਾਇਆ

ਇੰਦੌਰ- ਕੋਵਿਡ-19 ਕਾਰਨ ਆਪਣੇ ਪਿਤਾ ਨੂੰ ਗੁਆਉਣ ਵਾਲੀ 25 ਸਾਲਾ ਸਲੋਨੀ ਅਗਰਵਾਲ ਨੇ ਮੱਧ ਪ੍ਰਦੇਸ਼ ਰਾਜ ਸੇਵਾ ਪ੍ਰੀਖਿਆ 2019 'ਚ 8ਵਾਂ ਸਥਾਨ ਹਾਸਲ ਕੀਤਾ ਹੈ ਅਤੇ ਡਿਪਟੀ ਕਲੈਕਟਰ ਦੇ ਅਹੁਦੇ ਲਈ ਚੁਣਿਆ ਗਿਆ ਹੈ। ਸਲੋਨੀ ਨੇ ਬੁੱਧਵਾਰ ਨੂੰ ਦੱਸਿਆ ਕਿ ਜਦੋਂ ਮੈਂ ਰਾਜ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ, ਤਾਂ ਮੇਰੇ ਪਿਤਾ ਦੀ ਕੋਵਿਡ-19 ਨਾਲ ਮੌਤ ਹੋ ਗਈ। ਪਿਤਾ ਦੀ ਗੈਰ-ਮੌਜੂਦਗੀ ਕਾਰਨ ਘਰ 'ਚ ਸਭ ਕੁਝ ਉਥਲ-ਪੁਥਲ ਹੋ ਗਿਆ ਸੀ। ਮੈਨੂੰ ਆਪਣੀ ਮਾਂ ਅਤੇ ਛੋਟੇ ਭਰਾ ਦੀ ਵੀ ਦੇਖਭਾਲ ਕਰਨੀ ਸੀ। ਕੋਵਿਡ-19 ਲੌਕਡਾਊਨ ਦੌਰਾਨ ਉਹ ਘਰ 'ਚ ਸਹੀ ਢੰਗ ਨਾਲ ਪੜ੍ਹਾਈ ਨਹੀਂ ਕਰ ਸਕੀ ਕਿਉਂਕਿ ਚਾਰੇ ਪਾਸੇ ਨਕਾਰਾਤਮਕਤਾ ਦਾ ਮਾਹੌਲ ਸੀ।

ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ

ਸਲੋਨੀ ਨੇ ਅੱਗੇ ਕਿਹਾ ਕਿ ਪਰ ਮੇਰੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਮੈਂ ਬਿਲਕੁਲ ਪਿੱਛੇ ਨਹੀਂ ਹਟ ਸਕਦੀ ਸੀ। ਇਸ ਲਈ ਮੈਂ ਆਪਣੀ ਤਿਆਰੀ ਜਾਰੀ ਰੱਖੀ ਅਤੇ ਹਾਰ ਨਹੀਂ ਮੰਨੀ। ਅੱਜ ਮੇਰਾ ਡਿਪਟੀ ਕਲੈਕਟਰ ਬਣਨ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ। ਖਰਗੋਨ ਜ਼ਿਲ੍ਹੇ ਦੇ ਝਿਰਨੀਆ ਦੀ ਰਹਿਣ ਵਾਲੀ ਸਲੋਨੀ ਨੇ ਆਪਣੀ ਬੈਚਲਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ (BBA) ਦੀ ਡਿਗਰੀ ਪੂਰੀ ਕਰਨ ਤੋਂ ਬਾਅਦ 2018 'ਚ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ। 

ਇਹ ਵੀ ਪੜ੍ਹੋ- UGC ਦੀ ਵਿਦਿਆਰਥੀਆਂ ਨੂੰ ਸਲਾਹ; MPhil ਕੋਰਸ 'ਚ ਨਾ ਲਓ ਦਾਖ਼ਲਾ, ਦੱਸੀ ਇਹ ਵਜ੍ਹਾ

ਸਲੋਨੀ ਨੇ ਕਿਹਾ ਕਿ ਆਪਣੀ ਸਰਕਾਰੀ ਨੌਕਰੀ ਦੌਰਾਨ ਉਹ ਔਰਤਾਂ ਦੀ ਬਿਹਤਰੀ ਲਈ ਉਨ੍ਹਾਂ ਦੀ ਸਿੱਖਿਆ 'ਤੇ ਸਭ ਤੋਂ ਵੱਧ ਧਿਆਨ ਕੇਂਦਰਿਤ ਕਰਨਾ ਚਾਹੇਗੀ। ਸਲੋਨੀ ਨੇ ਕਿਹਾ ਜਦੋਂ ਤੁਸੀਂ ਇਕ ਔਰਤ ਨੂੰ ਸਿੱਖਿਅਤ ਕਰਦੇ ਹੋ, ਤਾਂ ਉਹ ਆਪਣੇ ਆਪ ਨੂੰ ਖ਼ੁਦ ਮਜ਼ਬੂਤ ਬਣਾਉਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News