ਪਤੀ ਨਾਲ ਝਗੜੇ ਤੋਂ ਬਾਅਦ ਕਲਯੁੱਗੀ ਮਾਂ ਨੇ 3 ਮਹੀਨੇ ਦੀ ਮਾਸੂਮ ਦਾ ਗਲ਼ਾ ਘੁੱਟ ਕੀਤਾ ਕਤਲ

Saturday, Apr 16, 2022 - 11:12 AM (IST)

ਪਤੀ ਨਾਲ ਝਗੜੇ ਤੋਂ ਬਾਅਦ ਕਲਯੁੱਗੀ ਮਾਂ ਨੇ 3 ਮਹੀਨੇ ਦੀ ਮਾਸੂਮ ਦਾ ਗਲ਼ਾ ਘੁੱਟ ਕੀਤਾ ਕਤਲ

ਨਵੀਂ ਦਿੱਲੀ (ਭਾਸ਼ਾ)- ਪਤੀ ਨਾਲ ਝਗੜਾ ਹੋਣ ਤੋਂ ਬਾਅਦ ਇਕ ਔਰਤ ਨੇ ਆਪਣੇ ਤਿੰਨ ਮਹੀਨੇ ਦੀ ਮਾਸੂਮ ਬੱਚੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉੱਤਰੀ-ਪੱਛਮੀ ਦਿੱਲੀ ਦੇ ਸ਼ਾਲੀਮਾਰ ਬਾਗ਼ ਇਲਾਕੇ ਦੀ ਰਹਿਣ ਵਾਲੀ ਅੰਜਲੀ ਦੇਵੀ (26) ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਕਰੀਬ 2.15 ਵਜੇ ਪੁਲਸ ਨੂੰ ਮਾਂ ਵਲੋਂ ਬੱਚੀ ਦਾ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ : ਰਾਜਸਥਾਨ ਦੇ ਸਿਰੋਹੀ ’ਚ ਰਹੱਸਮਈ ਬੀਮਾਰੀ ਨਾਲ 7 ਬੱਚਿਆਂ ਦੀ ਮੌਤ, ਕਈ ਬੀਮਾਰ

ਉੱਤਰ-ਪੱਛਮੀ ਦਿੱਲੀ ਦੀ ਪੁਲਸ ਡਿਪਟੀ ਕਮਿਸ਼ਨਰ ਊਸ਼ਾ ਰੰਗਨਾਨੀ ਨੇ ਦੱਸਿਆ,''ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਔਰਤ ਨੇ ਬੱਚੀ ਦਾ ਗਲ਼ਾ ਰੱਸੀ ਨਾਲ ਘੁੱਟ ਕੇ ਕਤਲ ਕਰ ਦਿੱਤਾ ਸੀ।'' ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਅੰਜਲੀ ਦਾ ਉਸ ਦੇ ਪਤੀ ਨਾਲ ਕਿਸੇ ਗੱਲ ਨੂੰ ਲੈਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਕੰਮ 'ਤੇ ਚੱਲਾ ਗਿਆ। ਉਨ੍ਹਾਂ ਦੱਸਿਆ ਕਿ ਗੁੱਸੇ 'ਚ ਅੰਜਲੀ ਨੇ ਬੱਚੀ ਦਾ ਕਤਲ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਕਲਯੁੱਗੀ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


author

DIsha

Content Editor

Related News