ਇਕ ਵਾਰ ਫਿਰ ਆ ਗਿਆ ਕੋਰੋਨਾ! ਮਹਿਲਾ ਦੀ ਮੌਤ, ਐਨੇ ਲੋਕਾਂ ਮਿਲੇ ਪਾਜ਼ੀਟਿਵ

Tuesday, Apr 22, 2025 - 12:36 PM (IST)

ਇਕ ਵਾਰ ਫਿਰ ਆ ਗਿਆ ਕੋਰੋਨਾ! ਮਹਿਲਾ ਦੀ ਮੌਤ, ਐਨੇ ਲੋਕਾਂ ਮਿਲੇ ਪਾਜ਼ੀਟਿਵ

ਨੈਸ਼ਨਲ ਡੈਸਕ : ਲੰਬੇ ਸਮੇਂ ਤਕ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਲੋਕਾਂ ਨੂੰ ਨਿਗਲ ਜਾਣ ਵਾਲਾ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਭਾਰਤ ਆ ਗਿਆ ਹੈ। ਹੁਣ ਤਾਜਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ। ਇੰਦੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਔਰਤ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਪਹੁੰਚੀ। ਉਸ ਦਾ ਕਿਡਨੀ ਸੰਬੰਧੀ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ ਪਰ ਜਾਂਚ 'ਚ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਸਿਹਤ ਵਿਭਾਗ 'ਚ ਹੜਕੰਪ ਮਚਾ ਦਿੱਤਾ ਹੈ। 2 ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕੋਰੋਨਾ ਵਾਇਰਸ ਦੀ ਵਾਪਸੀ ਤੋਂ ਡਾਕਟਰ ਹੈਰਾਨ ਹਨ।

ਜਾਣਕਾਰੀ ਮਿਲੀ ਹੈ ਕਿ ਲੰਬੇ ਸਮੇਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕੋਵਿਡ ਦੇ 2 ਮਰੀਜ਼ ਮਿਲੇ ਹਨ। ਇਨ੍ਹਾਂ 'ਚੋਂ ਇਕ ਨੌਜਵਾਨ ਹੈ, ਜਦਕਿ ਦੂਜਾ ਮਰੀਜ਼ ਇਕ ਬਜ਼ੁਰਗ ਔਰਤ ਦੱਸੀ ਜਾ ਰਹੀ ਹੈ। ਦੋਵਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੋਵਾਂ ਨੂੰ ਵੱਖ-ਵੱਖ ਬਿਮਾਰੀਆਂ ਹਨ। ਇਨ੍ਹਾਂ 'ਚੋਂ ਸੋਮਵਾਰ ਨੂੰ ਔਰਤ ਦੀ ਹੋਰ ਬੀਮਾਰੀਆਂ ਕਾਰਨ ਮੌਤ ਹੋ ਗਈ, ਜਦਕਿ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮਰੀਜ਼ ਇੰਦੌਰ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਨੌਜਵਾਨ ਦੋ-ਤਿੰਨ ਦਿਨਾਂ ਤੋਂ ਜ਼ੁਕਾਮ ਅਤੇ ਖੰਘ ਤੋਂ ਪੀੜਤ ਸੀ। ਉਸ ਨੇ ਪਹਿਲਾਂ ਕਿਸੇ ਹੋਰ ਹਸਪਤਾਲ ਵਿੱਚ ਆਪਣੀ ਜਾਂਚ ਕਰਵਾਈ, ਪਰ ਜਦੋਂ ਕੋਈ ਫਰਕ ਨਾ ਪਿਆ ਤਾਂ ਉਸ ਨੇ ਅਰਬਿੰਦੋ ਹਸਪਤਾਲ ਵਿੱਚ ਆਪਣੀ ਜਾਂਚ ਕਰਵਾਈ। ਇੱਥੇ ਉਸ ਦੇ ਕਈ ਟੈਸਟ ਹੋਏ, ਜਿਨ੍ਹਾਂ ਦੀ ਰਿਪੋਰਟ ਜਦ ਆਈ ਤਾਂ ਡਾਕਟਰਾਂ ਦੇ ਵੀ ਹੋਸ਼ ਉੱਡ ਗਏ। ਕਿਉਂਕਿ ਨੌਜਵਾਨ ਦੀ ਰਿਪੋਰਟ ਕੋਵਿਡ ਪਾਜ਼ੀਟਿਵ ਸੀ। ਫਿਲਹਾਲ ਨੌਜਵਾਨ ਠੀਕ ਹੈ। ਉਸਦਾ ਇਲਾਜ ਜਾਰੀ ਹੈ।

ਉਥੇ ਦੀ ਦੂਜੇ ਪਾਸੇ ਕੋਰੋਨਾ ਪੀੜਤ ਔਰਤ  ਇੰਦੌਰ ਦੇ ਪੱਛਮੀ ਇਲਾਕੇ ਦੀ ਰਹਿਣ ਵਾਲੀ ਸੀ। ਔਰਤ ਦੀ ਉਮਰ 74 ਸਾਲਾ ਦੱਸੀ ਜਾ ਰਹੀ ਹੈ, ਤੇ ਉਸਨੂੰ ਗੁਰਦੇ ਦੀ ਬੀਮਾਰੀ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਗੰਭੀਰ ਰੂਪ ਨਾਲ ਸੇਪਟਿਕ ਸੀ। ਉਹ ਕੋਮੋਰਬਿਡ ਮਰੀਜ਼ ਸੀ। ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਸਦਾ ਫਲੂ ਪੈਨਲ ਟੈਸਟ ਵੀ ਕੀਤਾ ਗਿਆ ਸੀ। ਜਿਸ ਵਿੱਚ ਉਹ ਵੀ ਕੋਵਿਡ ਪਾਜ਼ੇਟਿਵ ਪਾਈ ਗਈ ਸੀ। ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਨੂੰ ਕਿਡਨੀ ਦੀ ਸਮੱਸਿਆ ਅਤੇ ਹੋਰ ਬੀਮਾਰੀਆਂ ਸਨ ਅਤੇ ਉਹ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।


author

DILSHER

Content Editor

Related News