ਕਸ਼ਮੀਰ ''ਚ ਕੋਰੋਨਾ ਵਾਇਰਸ ਕਾਰਣ ਮਹਿਲਾ ਦੀ ਮੌਤ

Friday, Jun 12, 2020 - 12:33 AM (IST)

ਕਸ਼ਮੀਰ ''ਚ ਕੋਰੋਨਾ ਵਾਇਰਸ ਕਾਰਣ ਮਹਿਲਾ ਦੀ ਮੌਤ

ਸ਼੍ਰੀਨਗਰ  : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਤੋਂ ਪੀੜਤ 62 ਸਾਲਾ ਮਹਿਲਾ ਦੀ ਵੀਰਵਾਰ ਨੂੰ ਇੱਕ ਹਸਪਤਾਲ 'ਚ ਮੌਤ ਹੋ ਗਈ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 52 ਹੋ ਗਈ ਹੈ।
ਅਧਿਕਾਰੀਆਂ ਨੇ ਕਿਹਾ, ਕੁਲਗਾਮ ਨਿਵਾਸੀ ਕੋਵਿਡ-19 ਤੋਂ ਪੀੜਤ ਮਰੀਜ਼ (62) ਦੀ ਸੌਰਿਆ ਦੇ ਐਸ.ਕੇ.ਆਈ.ਐਮ.ਐਸ. ਹਸਪਤਾਲ 'ਚ ਸਵੇਰੇ 9.10 ਮਿੰਟ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ 7 ਜੂਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 7 ਜੂਨ ਨੂੰ ਹੀ ਮਹਿਲਾ ਦਾ ਨਮੂਨਾ ਜਾਂਚ ਲਈ ਲਿਆ ਗਿਆ ਸੀ ਅਤੇ ਉਹ ਪੀੜਤ ਪਾਈ ਸੀ। ਜੰਮੂ-ਕਸ਼ਮੀਰ  'ਚ ਕੋਰੋਨਾ ਵਾਇਰਸ ਪੀੜਤ ਕਾਰਨ ਹੁਣ ਤੱਕ 52 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Inder Prajapati

Content Editor

Related News