ਪੱਛਮੀ ਬੰਗਾਲ 'ਚ ਪੱਥਰ ਦੀ ਖਾਨ 'ਚ ਹੋਇਆ ਧਮਾਕਾ, ਪੰਜ ਲੋਕਾਂ ਦੀ ਮੌਤ

Thursday, May 10, 2018 - 12:29 PM (IST)

ਝਾਰਖੰਡ— ਪੱਛਮੀ ਬੰਗਾਲ ਦੇ ਬੀਰਭੂਮ 'ਚ ਨਜ਼ਦੀਕ ਝਾਰਖੰਡ ਸਰਹੱਦ ਨਾਲ ਲੱਗਦੀ ਪੱਥਰ ਦੀ ਖਾਨ 'ਚ ਵੀਰਵਾਰ ਸਵੇਰੇ ਧਮਾਕਾ ਹੋ ਗਿਆ। ਦੱਸਣਾ ਚਾਹੁੰਦੇ ਹਾਂ ਕਿ ਇਸ ਬਲਾਸਟ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਖਾਨ 'ਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ, ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ 'ਚ ਪੱਥਰ ਦੀ ਖਾਨ 'ਚ ਕੰਮ ਚੱਲ ਰਿਹਾ ਸੀ। ਇਹ ਖਾਨ ਝਾਰਖੰਡ ਦੀ ਸਰਹੱਦ ਨਾਲ ਲੱਗਦੀ ਹੈ। ਵੀਰਵਾਰ ਸਵੇਰੇ ਜਦੋਂ ਖਾਨ 'ਚ ਲੋਕ ਕੰਮ ਕਰ ਰਹੇ ਸਨ ਤਾਂ ਉਸ ਸਮੇਂ ਉਥੇ ਬਲਾਸਟ ਹੋ ਗਿਆ। ਇਸ ਹਾਦਸੇ 'ਚ ਕਈ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਖਾਨ ਚੋਂ ਬਾਹਰ ਕੱਢਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ।
ਦੱਸਣਾ ਚਾਹੁੰਦੇ ਹਾਂ ਕਿ ਇਸ ਹਾਦਸੇ 'ਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਪੁਲਸ ਅਜੇ ਵੀ ਸਰਚ ਅਪਰੇਸ਼ਨ ਕਰ ਰਹੀ ਹੈ।


Related News