''CAA ਦਾ ਵਿਰੋਧ ਕਰਨ ਵਾਲੇ ਮਮਤਾ ਬੈਨਰਜੀ ਦੇ ਕੁੱਤੇ''

Monday, Jan 20, 2020 - 02:26 PM (IST)

''CAA ਦਾ ਵਿਰੋਧ ਕਰਨ ਵਾਲੇ ਮਮਤਾ ਬੈਨਰਜੀ ਦੇ ਕੁੱਤੇ''

ਕੋਲਕਾਤਾ— ਭਾਜਪਾ ਦੇ ਸੰਸਦ ਮੈਂਬਰ ਮੌਮਿੱਤਰ ਖਾਨ ਨੇ ਐਤਵਾਰ ਨੂੰ ਇਕ ਇਤਰਾਜ਼ਯੋਗ ਬਿਆਨ ਵਿਚ ਉਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ 'ਕੁੱਤੇ' ਕਰਾਰ ਦਿੱਤਾ. ਜੋ ਸੀ. ਏ. ਏ. ਦਾ ਵਿਰੋਧ ਕਰ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ 2019 ਵਿਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਖਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੋਧਿਆ ਨਾਗਰਿਕਤਾ ਕਾਨੂੰਨ ਅਤੇ ਤਜਵੀਜ਼ਤ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ ਬਾਰੇ ਤੱਥਾਂ ਨੂੰ ਜਾਣਨ ਦੇ ਬਾਵਜੂਦ ਪ੍ਰਸਿੱਧ ਹਸਤੀਆਂ ਆਪਣਾ ਵਿਰੋਧ ਜਾਰੀ ਰੱਖ ਰਹੀਆਂ ਹਨ। ਲੋਕ ਸਭਾ ਵਿਚ ਬਿਸ਼ਣੂਪੁਰ ਸੀਟ ਦੀ ਪ੍ਰਤੀਨਿਧਤਾ ਕਰਨ ਵਾਲੇ ਖਾਨ ਨੇ ਕਿਹਾ, ''ਜੋ ਲੋਕ ਅਜਿਹਾ ਕਰ ਰਹੇ ਹਨ ਉਹ ਮਮਤਾ ਬੈਨਰਜੀ ਦੇ 'ਕੁੱਤੇ' ਹਨ।'' ਉਨ੍ਹਾਂ ਕਿਹਾ ਕਿ ਇਹੀ ਲੋਕ ਕਾਮਦੁਨੀ ਦੇ ਪਾਰਕ ਸਟਰੀਟ 'ਚ ਹੋਏ ਗੈਂਗਰੇਪ ਦੇ ਮਾਮਲੇ 'ਤੇ ਚੁੱਪ ਰਹੇ ਅਤੇ ਬੰਬ ਧਮਾਕੇ ਦੀਆਂ ਘਟਨਾਵਾਂ 'ਤੇ ਉਨ੍ਹਾਂ ਨੇ ਕੁਝ ਨਹੀਂ ਕਿਹਾ।

ਭਾਜਪਾ ਪ੍ਰਧਾਨ ਦਿਲੀਪ ਘੋਸ਼ ਵੀ ਇਤਰਾਜ਼ਯੋਗ ਬਿਆਨ ਦੇ ਚੁਕੇ ਹਨ
ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ 12 ਜਨਵਰੀ ਨੂੰ ਦਿੱਤੇ ਇਕ ਬਿਆਨ 'ਚ ਕਿਹਾ ਸੀ,''ਮਮਤਾ ਬੈਨਰਜੀ ਦੀ ਪੁਲਸ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਇਹ ਉਨ੍ਹਾਂ ਦੇ ਵੇਟਰ ਹਨ ਪਰ ਉੱਤਰ ਪ੍ਰਦੇਸ਼, ਆਸਾਮ ਅਤੇ ਕਰਨਾਟਕ 'ਚ ਸਾਡੀ ਸਰਕਾਰ ਨੇ ਅਜਿਹੇ ਲੋਕਾਂ ਨੂੰ ਕੁੱਤੇ ਦੀ ਤਰ੍ਹਾਂ ਕੁੱਟਿਆ।'' ਘੋਸ਼ ਇਕ ਪ੍ਰੋਗਰਾਮ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੌਰਾਨ ਪ੍ਰਦਰਸ਼ਨ 'ਚ ਹੋਏ ਨੁਕਸਾਨ ਦਾ ਜ਼ਿਕਰ ਕਰ ਰਹੇ ਸਨ।


author

DIsha

Content Editor

Related News