ਪੱਛਮੀ ਬੰਗਾਲ ਦੇ 3 ਜ਼ਿਲ੍ਹਿਆਂ ’ਚ ਹਿੰਸਾ, 15 ਬੂਥਾਂ ’ਤੇ ਅੱਜ ਮੁੜ ਤੋਂ ਹੋਵੇਗੀ ਵੋਟਿੰਗ

Saturday, May 02, 2026 - 07:45 AM (IST)

ਪੱਛਮੀ ਬੰਗਾਲ ਦੇ 3 ਜ਼ਿਲ੍ਹਿਆਂ ’ਚ ਹਿੰਸਾ, 15 ਬੂਥਾਂ ’ਤੇ ਅੱਜ ਮੁੜ ਤੋਂ ਹੋਵੇਗੀ ਵੋਟਿੰਗ

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ, ਮਾਲਦਾ ਅਤੇ ਉੱਤਰੀ 24 ਪਰਗਨਾ ਜ਼ਿਲ੍ਹਿਆਂ ਵਿਚ ਚੋਣਾਂ ਤੋਂ ਬਾਅਦ ਕਥਿਤ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਇਸਲਾਮਪੁਰ ਥਾਣਾ ਖੇਤਰ ਦੇ ਲੋਚਨਪੁਰ ਵਿਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਪੋਲਿੰਗ ਏਜੰਟ ਰੂਹੁਲ ਅਮੀਨ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਪਾਰਟੀ ਸੂਤਰਾਂ ਅਨੁਸਾਰ, ਇਕ ਚਾਹ ਦੀ ਦੁਕਾਨ ’ਤੇ ਤ੍ਰਿਣਮੂਲ ਕਾਂਗਰਸ ਦੇ ਇਕ ਖੇਤਰੀ ਅਹੁਦੇਦਾਰ ਦੀ ਅਗਵਾਈ ਵਿਚ ਸਥਾਨਕ ਆਗੂਆਂ ਨੇ ਅਮੀਨ ’ਤੇ ਹਮਲਾ ਕੀਤਾ। ਬਾਅਦ ਵਿਚ ਉਨ੍ਹਾਂ ਨੂੰ ਬਚਾ ਕੇ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ।

ਇਹ ਵੀ ਪੜ੍ਹੋ - 993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਝਟਕਾ

ਇਕ ਹੋਰ ਘਟਨਾ ਵਿਚ ਮਾਲਦਾ ਜ਼ਿਲ੍ਹੇ ਦੇ ਰਤੂਆ ਦੇ ਉੱਤਰੀ ਬਾਲੂਪੁਰ ਇਲਾਕੇ ਵਿਚ ਭਾਜਪਾ ਮੰਡਲ ਪ੍ਰਧਾਨ ਮਹਾਨੰਦਾ ਮੰਡਲ ’ਤੇ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਸ਼ੱਕ ਹੈ ਕਿ ਇਹ ਲੋਕ ਤ੍ਰਿਣਮੂਲ ਕਾਂਗਰਸ ਦੇ ਵਰਕਰ ਸਨ। ਭਾਜਪਾ ਆਗੂਆਂ ਅਨੁਸਾਰ ਮੰਡਲ ਨੂੰ ਸੜਕ ’ਤੇ ਰੋਕ ਕੇ ਉਨ੍ਹਾਂ ’ਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਬਾਅਦ ਵਿਚ ਉਨ੍ਹਾਂ ਨੂੰ ਮਾਲਦਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਭਾਜਪਾ ਦੇ ਸੀਨੀਅਰ ਆਗੂ ਖਗੇਨ ਮੁਰਮੂ ਉਨ੍ਹਾਂ ਨੂੰ ਹਸਪਤਾਲ ਮਿਲਣ ਪਹੁੰਚੇ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

ਇਹ ਵੀ ਪੜ੍ਹੋ - ਅੱਜ ਤੋਂ ਮਹਿੰਗਾ ਹੋਇਆ ਈ-ਰਿਕਸ਼ੇ ਦਾ ਸਫ਼ਰ, ਇਨ੍ਹਾਂ ਲੋਕਾਂ ਨੂੰ ਦੇਣਾ ਪਵੇਗਾ ਦੁੱਗਣਾ ਕਿਰਾਇਆ

ਇਸ ਦੌਰਾਨ ਪੁਲਸ ਨੇ ਦੱਸਿਆ ਕਿ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਹਿੰਗਲਗੰਜ ਥਾਣਾ ਖੇਤਰ ਦੇ ਦੁਲਦੁਲੀ ਕਾਕਪਾਰਾ ਵਿਚ ਤ੍ਰਿਣਮੂਲ ਅਤੇ ਭਾਜਪਾ ਵਰਕਰਾਂ ਵਿਚਾਲੇ ਹੋਈ ਝੜਪ ਵਿਚ 5 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਪੁਲਸ ਨੇ ਇਸ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਝੜਪ ਰਾਜਨੀਤਕ ਲਾਗਤਬਾਜ਼ੀ ਕਾਰਨ ਹੋਈ ਹੈ। ਦੂਜੇ ਪਾਸੇ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ 2 ਵਿਧਾਨ ਸਭਾ ਹਲਕਿਆਂ ਦੇ 15 ਪੋਲਿੰਗ ਸਟੇਸ਼ਨਾਂ (ਬੂਥਾਂ) ’ਤੇ ਚੋਣ ਬੇਨਿਯਮੀਆਂ ਦੀ ਸ਼ਿਕਾਇਤ ਤੋਂ ਬਾਅਦ 2 ਮਈ ਨੂੰ ਮੁੜ ਵੋਟਿੰਗ ਕਰਵਾਉਣ ਦਾ ਸ਼ੁੱਕਰਵਾਰ ਨੂੰ ਹੁਕਮ ਦਿੱਤਾ। ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ, ਮਗਰਾਹਾਟ ਪੱਛਮੀ ਦੇ 11 ਅਤੇ ਡਾਇਮੰਡ ਹਾਰਬਰ ਦੇ 4 ਪੋਲਿੰਗ ਸਟੇਸ਼ਨਾਂ ’ਤੇ ਮੁੜ ਵੋਟਿੰਗ ਦੇ ਹੁਕਮ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਮੁੜ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਦੇ ਵਿਚਕਾਰ ਹੋਵੇਗੀ।

ਇਹ ਵੀ ਪੜ੍ਹੋ - ਜਬਲਪੁਰ ਦੇ ਬਰਗੀ ਡੈਮ 'ਤੇ ਵੱਡਾ ਹਾਦਸਾ: ਡੁੱਬ ਗਿਆ 31 ਲੋਕਾਂ ਨੂੰ ਲੈ ਕੇ ਜਾ ਰਿਹਾ ਕਰੂਜ਼ ਜਹਾਜ਼ (ਵੀਡੀਓ)

ਕਾਊਂਟਿੰਗ ਕੇਂਦਰ ’ਤੇ ਡਰਾਮਾ ਕਰ ਰਹੀ ਹੈ ਮਮਤਾ : ਸ਼ੁਭੇਂਦੂ
ਭਾਜਪਾ ਦੇ ਸੀਨੀਅਰ ਆਗੂ ਸ਼ੁਭੇਂਦੂ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਬੀਤੀ ਰਾਤ ਕਾਊਂਟਿੰਗ ਕੇਂਦਰ ਦੇ ਸਾਹਮਣੇ ‘ਡਰਾਮੇਬਾਜ਼ੀ’ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਵੇਂ ਦੋ ਦਿਨ ਹੋਰ ਇਸ ਤਰ੍ਹਾਂ ਦਾ ਨਾਟਕ ਕਰਦੇ ਰਹਿਣ ਪਰ ਇਸ ਨਾਲ ਨਤੀਜੇ ਨਹੀਂ ਬਦਲਣਗੇ। ਸ਼ੁਭੇਂਦੂ ਅਧਿਕਾਰੀ ਸ਼ੁੱਕਰਵਾਰ ਸ਼ਾਮ 6:30 ਵਜੇ ਕੋਲਕਾਤਾ ਦੇ ਸਖਾਵਤ ਮੈਮੋਰੀਅਲ ਸਕੂਲ ਵਿਚ ਈ. ਵੀ. ਐੱਮ. ਸਟ੍ਰਾਂਗ ਰੂਮ ਪਹੁੰਚੀ। ਉਹ ਇੱਥੇ ਕਰੀਬ 10 ਮਿੰਟ ਰੁਕੀ। ਇਸੇ ਸਟ੍ਰਾਂਗ ਰੂਮ ਵਿਚ ਵੀਰਵਾਰ ਰਾਤ ਨੂੰ ਮਮਤਾ ਬੈਨਰਜੀ 4 ਘੰਟੇ ਬੈਠੀ ਰਹੀ ਸੀ। ਇਸ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਮਨੋਜ ਅਗਰਵਾਲ ਨੇ ਕਿਹਾ ਕਿ ਕਾਊਂਟਿੰਗ ਕੇਂਦਰਾਂ ’ਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ‘ਸਟ੍ਰਾਂਗ ਰੂਮ’ ਦੀ 24 ਘੰਟੇ ਸੀ. ਸੀ. ਟੀ. ਵੀ. ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਬਰਗੀ ਕਰੂਜ਼ ਹਾਦਸਾ : ਗੋਤਾਖੋਰਾਂ ਨੂੰ ਡੁੱਬੀ ਕਿਸ਼ਤੀ 'ਚੋਂ ਮਾਂ ਅਤੇ ਗਲ ਲੱਗੇ ਬੱਚੇ ਦੀਆਂ ਮਿਲੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News