ਪੱਛਮੀ ਏਸ਼ੀਆ ਮੁੱਦੇ ''ਤੇ ਗੱਲਬਾਤ ਸਿਰਫ਼ PM ਮੋਦੀ ਤੇ ਟਰੰਪ ਵਿਚਾਲੇ ਸੀ : ਵਿਦੇਸ਼ ਮੰਤਰਾਲਾ

Saturday, Mar 28, 2026 - 05:26 PM (IST)

ਪੱਛਮੀ ਏਸ਼ੀਆ ਮੁੱਦੇ ''ਤੇ ਗੱਲਬਾਤ ਸਿਰਫ਼ PM ਮੋਦੀ ਤੇ ਟਰੰਪ ਵਿਚਾਲੇ ਸੀ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ- ਪੱਛਮੀ ਏਸ਼ੀਆ 'ਚ ਜੰਗ ਵਿਚਾਲੇ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਫੋਨ 'ਤੇ ਗੱਲ ਹੋਈ ਸੀ। ਇਸ ਫੋਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਗੱਲਬਾਤ 'ਚ ਏਲਨ ਮਸਕ ਵੀ ਮੌਜੂਦ ਸਨ। ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਇਸ ਬਾਰੇ ਸ਼ਨੀਵਾਰ ਨੂੰ ਕਿਹਾ,''ਅਸੀਂ ਪੂਰੀ ਰਿਪੋਰਟ ਦੇਖੀ ਹੈ। 24 ਮਾਰਚ ਨੂੰ ਹੋਈ ਟੈਲੀਫੋਨ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੀ ਹੋਈ ਸੀ।''

ਦੋਵਾਂ ਨੇਤਾਵਾਂ ਦੀ ਇਸ ਗੱਲਬਾਤ ਬਾਰੇ ਬੁਲਾਰੇ ਨੇ ਕਿਹਾ,''ਜਿਵੇਂ ਕਿ ਪਹਿਲਾਂ ਵੀ ਕਿਹਾ ਜਾ ਚੁੱਕਿਆ ਹੈ, ਇਸ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮੌਕਾ ਮਿਲਿਆ।'' ਦੱਸਣਯੋਗ ਹੈ ਕਿ ਅਮਰੀਕੀ ਮੀਡੀਆ ਦੇ ਇਕ ਹਲਕੇ ਨੇ ਸੂਤਰਾਂ ਨੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਗੱਲਬਾਤ ਦੌਰਾਨ ਟਰੰਪ ਨਾਲ ਅਮਰੀਕਾ ਦੇ ਟੈਸਲਾ ਕਾਰਪੋਰੇਸ਼ਨ ਦੇ ਮੁਖੀ ਮਸਕ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News